ਬੀਜਾ ਵਿਖੇ ਪਲਾਈਵੁੱਡ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ

ਤਿਆਰ ਕੀਤਾ ਨਵਾਂ ਮਾਲ ਤੇ 10 ਦੇ ਕਰੀਬ ਮਸ਼ੀਨਾਂ ਸੜ ਕੇ ਹੋਈਆਂ ਸੁਆਹ

ਬੀਜਾ (ਖੰਨਾ), 15 ਅਕਤੂਬਰ ( ਹਰਜੀਤ ਸਿੰਘ ਬਿੱਲੂ ਖੰਨਾ ) – ਇੱਥੋਂ ਦੇ ਨੇੜਲੇ ਵਿਧਾਤਾ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਪਲਾਈਵੁੱਡ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ ਸਮਾਚਾਰ ਹੈ। ਇਸ ਫ਼ੈਕਟਰੀ ਵਿਚ ਭਿਆਨਕ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਯਸ਼ਪਾਲ ਗੋਮੀ ਦੇਖ ਰੇਖ ਹੇਠ ਖੰਨਾ ਸਮਰਾਲਾ ਦੋਰਾਹਾ ਆਦਿ ਤੋਂ 20 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਬੁਲਾਈਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਸ਼ਾਇਦ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਫ਼ੈਕਟਰੀ ਦੇ ਮਾਲਕ ਅਮਿਤ ਜਨੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਮੁਲਾਜ਼ਮ ਨੇ ਫ਼ੋਨ ਕਰਕੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ। ਇਸ ਤੋਂ ਇਲਾਵਾ ਜਦੋਂ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਨੁਕਸਾਨ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ ਪਰ ਇਹ ਨੁਕਸਾਨ ਕਰੋੜਾਂ ਵਿਚ ਹੋਵੇਗਾ।