ਕੋਰੋਨਾ ਵਾਇਰਸ ਦੇ ਸ਼ਕੀ ਮਰੀਜ਼ਾ ਦਾ ਹਸਪਤਾਲਾਂ ਵਿੱਚੋ ਭੱਜਣ ਤੋਂ ਬਾਅਦ ਸਰਕਾਰ ਆਈ ਹਰਕਤ ਵਿੱਚ – ਅਮ੍ਰਿਤਸਰ ਵਿੱਚ ਵਿਦੇਸ਼ੀਆਂ ਦੀ ਜਾਂਚ
ਲੁਧਿਆਣਾ ,6 ਮਾਰਚ (ਨਿਊਜ਼ ਪੰਜਾਬ )-ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਸ਼ਕੀ ਮਰੀਜ਼ ਸਿਵਲ ਹਸਪਤਾਲਾਂ ਵਿੱਚੋ ਕਿਉਂ ਭੱਜ ਰਹੇ ਹਨ ? ਹੁਣ ਤਕ ਤਿੰਨ ਸ਼ਕੀ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਆਂਦਾ ਗਿਆ ਪਰ ਇਲਾਜ਼ ਕਰਵਾਏ ਬਿਨਾ ਉਹ ਆਪਣੇ ਘਰਾਂ ਨੂੰ ਚਲੇ ਗਏ,ਜਦੋ ਅਧਿਕਾਰੀਆਂ ਨੂੰ ਮਾਮਲਿਆਂ ਦੀ ਗੰਭੀਰਤਾ ਸਮੱਝ ਆਈ ਤਾ ਪੁਲਿਸ ਨੂੰ ਸੂਚਨਾ ਦੇਣੀ ਪਈ I ਪਹਿਲਾ ਮਾਮਲਾ ਮੋਗੇ ਜਿਲੇ ਦੇ ਕਸਬੇ ਬੱਧਨੀ ਕਲਾਂ ਦਾ ਹੈ , ਜਿਥੋਂ ਦਾ ਇਕ ਵਾਸੀ ਜੋ ਇਕ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਨੂੰ ਖਾਂਸੀ-ਜ਼ੁਕਾਮ ਦੀ ਸ਼ਕਾਇਤ ਹੋਣ ਤੇ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਸੀ , ਇਸੇ ਤਰ੍ਹਾਂ ਬੱਸੀ ਪਠਾਣਾ ਅਤੇ ਤੀਜਾ ਕੇਸ ਫਿਰੋਜ਼ਪੁਰ ਦਾ ਹੈ ਇਹ ਦੋਨੋ ਵੀ ਕੁਝ ਦਿਨ ਪਹਿਲਾ ਵਿਦੇਸ਼ ਤੋਂ ਪਰਤੇ ਸਨ I ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ ਅੰਮ੍ਰਿਤਸਰ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ ‘ਤੇ ਇਟਲੀ ਤੋਂ ਆਏ 13 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਹ ਯਾਤਰੀ ਭਾਰਤ ਦੌਰੇ ‘ਤੇ ਆਏ ਸਨ ਅਤੇ ਉਹ ਹਰਿਦੁਆਰ ਤੋਂ ਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ। ਇਹਨਾਂ ਸਾਰੇ ਯਾਤਰੀਆਂ ਵਿੱਚੋ ਕੋਰੋਨਾ ਵਾਇਰਸ ਦਾ ਪੀੜਤ ਨਹੀਂ ਨਿਕਲਿਆ , ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬੱਚਣ ਲਈ ਕਿਹਾ I ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਕਾਰਨ ਅਧਿਕਾਰੀ ਸਰਗਰਮ ਹੋ ਗਏ ਹਨ