ਛੱਤ ਡਿੱਗਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ – ਅੰਮ੍ਰਿਤਸਰ ਵਿੱਚ ਭਾਰੀ ਮੀਂਹ ਨਾਲ ਵਾਪਰਿਆ ਹਾਦਸਾ

ਅੰਮ੍ਰਿਤਸਰ, 6 ਮਾਰਚ ( ਨਿਊਜ਼ ਪੰਜਾਬ ) -ਪੰਜਾਬ ਵਿਚ ਕਈ ਥਾਵਾਂ ਤੇ ਪੈ ਰਹੀ ਬਾਰਸ਼ ਨਾਲ ਕਈ ਪਾਸੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆ ਸੂਚਨਾਵਾਂ  ਮਿਲੀਆਂ  ਹਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਵਿਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਮਕਾਨ ਮਾਲਕ ਅਜੇ ਕੁਮਾਰ, ਉਸ ਦੀ ਪਤਨੀ ਅਤੇ 6-6 ਮਹੀਨੇ ਦੇ 2 ਬੱਚੇ ਸ਼ਾਮਲ ਹਨ, ਜਦਕਿ ਇੱਕ 7 ਸਾਲ ਦੀ ਬੱਚੀ ਵਾਲ ਵਾਲ ਬਚ ਗਈ। ਹਾਦਸਾ ਅੱਜ ਸ਼ੁਕਰਵਾਰ ਤੜਕੇ ਵਾਪਰਿਆ , ਉਸ ਸਮੇ ਪਰਿਵਾਰ ਦੇ ਸਾਰੇ ਜੀਅ ਸੁਤੇ ਪਏ ਸਨ I ਗੁਆਂਢੀਆਂ ਵਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਦ ਹੋਏ ਬਚਾਅ ਕਾਰਜਾਂ ਸਮੇ ਮਲਬੇ ਵਿੱਚੋ 4 ਜੀਅ ਮ੍ਰਿਤਕ  ਮਿਲੇ I ਦਿੱਲੀ -ਐਨ ਸੀ ਆਰ , ਪੰਜਾਬ , ਹਰਿਆਣਾ ,ਰਾਜਿਸਥਾਨ ,ਮੱਧ ਪ੍ਰਦੇਸ਼ , ਉਤਰਾਖੰਡ  ਆਦਿ ਰਾਜਾਂ ਦੇ ਵੱਖ -ਵੱਖ ਇਲਾਕਿਆਂ  ਵਿਚੋਂ ਪਿੱਛਲੇ ਦਿਨ ਤੋਂ ਹੀ ਤੇਜ ਹਵਾਵਾਂ ਦੇ ਨਾਲ ਮੀਂਹ ਪੈਣ ਦੀਆ ਖਬਰਾਂ ਆ ਰਹੀਆਂ ਹਨ I