9 ਕਿੱਲੋ ਹੈਰੋਇਨ ਬਰਾਮਦ

ਮਮਦੋਟ, (ਫਿਰੋਜ਼ਪੁਰ) 14 ਅਕਤੂਬਰ (ਨਿਊਜ਼ ਪੰਜਾਬ) – ਸੀ.ਆਈ.ਏ. ਸਟਾਫ਼ ਅਤੇ ਬੀ.ਐਸ.ਐਫ ਵੱਲੋਂ ਸਰਹੱਦੀ ਖੇਤਰ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਅਤੇ ਬੀ.ਐਸ.ਐਫ ਦੀ 29 ਬਟਾਲੀਅਨ ਸੈਕਟਰ ਮਮਦੋਟ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਚੌਕੀ ਲੱਖਾ ਸਿੰਘ ਵਾਲਾ ਦੇ ਖੇਤਰ ਵਿਚੋਂ 9 ਕਿੱਲੋ 420 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।