ਪਿੰਡ ਬਦਿਆਲਾ ਦੇ ਸਰਪੰਚ ਖਿਲਾਫ ਸਰਕਾਰੀ ਅਧਿਕਾਰੀ ਨੂੰ ਪਿਸਤੌਲ ਦਿਖਾ ਧਮਕੀ ਦੇਣ ਦਾ ਕੇਸ ਦਰਜ਼
ਬਠਿੰਡਾ, 13 ਅਕਤੂਬਰ (ਨਿਊਜ਼ ਪੰਜਾਬ) : ਪਿੰਡ ਬਦਿਆਲਾ ਦੇ ਸਰਪੰਚ ਵਲੋ ਸਰਕਾਰ ਅਧਿਕਾਰੀ ਨੂੰ ਡਿਊਟੀ ਦੌਰਾਨ ਪਿਸਤੌਲ ਦਿਖਾ ਕੇ ਡਰਾਉਣ ਧਮਕਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਰਾਮਪੁਰਾ ਫੂਲ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਪ੍ਰਦੀਪ ਕੁਮਾਰ ਨੇ ਦੋਸ਼ ਲਾਇਆ ਹੈ ਕਿ ਪਿੰਡ ਬਦਿਆਲਾ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਉਸਦੇ ਦਫਤਰ ਵਿੱਚ ਆਕੇ ਮਤਾ ਪਾਉਣ ਨੂੰ ਲੈਕੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਉਸਨੂੰ ਆਪਣੀ ਪਿਸਤੌਲ ਪੁੜਪੜੀ ਨਾਲ ਲਾਕੇ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਪੰਚਾਇਤ ਦਾ ਮਤਾ ਪਾਇਆ ਜਾਵੇ। ਥਾਣਾ ਰਾਮਪੁਰਾ ਦੇ ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਦੋਸ਼ੀ ਸਰਪੰਚ ਦੇ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਗਈ ਅਤੇ ਦੋਸ਼ੀ ਅਜੇ ਤੱਕ ਫਰਾਰ ਹੈ।