ਕੰਗਨਾ ਨੇ ਬਾਲੀਵੁੱਡ ਨੂੰ ਦੱਸਿਆ ‘ਗਟਰ’

ਨਵੀਂ ਦਿੱਲੀ, 13 ਅਕਤੂਬਰ (ਨਿਊਜ਼ ਪੰਜਾਬ) – ਵਿਵਾਦਾਂ ‘ਚ ਰਹਿਣ ਵਾਲੀ ਅਭਿਨੇਤਰੀ ਕੰਗਨਾ ਰਾਣੌਤ ਨੇ ਦੋ ਟੀਵੀ ਨਿਊਜ਼ ਚੈਨਲਾਂ ਖਿਲਾਫ ਨਾਮੀ ਫਿਲਮ ਪ੍ਰੋਡਿਊਸਰਾਂ ਦੇ ਅਦਾਲਤ ਵਿਚ ਜਾਣ ਦੇ ਮਾਮਲੇ ਵਿਚ ਬਾਲੀਵੁੱਡ ‘ਤੇ ਨਿਸ਼ਾਨਾ ਸਾਧਦੇ ਹੋਏ ਕੰਗਨਾ ਨੇ ਕਈ ਟਵੀਟ ਕੀਤੇ ਤੇ ਬਾਲੀਵੁੱਡ ਨੂੰ ਨਸ਼ਿਆਂ, ਸ਼ੋਸ਼ਣ, ਭਾਈ ਭਤੀਜਾ ਵਾਦ ਤੇ ਜਿਹਾਦ ਦਾ ਗਟਰ ਗਰਦਾਨ ਦਿੱਤਾ। ਕੰਗਨਾ ਨੇ ਲਿਖਿਆ ਕਿ ਉਸ ‘ਤੇ ਵੀ ਕੇਸ ਕਰ ਦਿੱਤਾ ਜਾਵੇ। ਅਭਿਨੇਤਰੀ ਕੰਗਨਾ ਰਾਣੌਤ ਨੇ ਕਿਹਾ ਕਿ ਜਦੋਂ ਤੱਕ ਉਹ ਜਿੰਦਾ ਉਹ ਇਨ੍ਹਾਂ ਸਾਰਿਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਰਹੇਗੀ। ਉਸ ਨੇ ਕਿਹਾ ਕਿ ਬਾਲੀਵੁੱਡ ਵਿਚ ਜਵਾਨ ਲੜਕੀਆਂ ਦਾ ਸ਼ੋਸ਼ਣ ਹੁੰਦਾ ਹੈ ਤੇ ਮਹਿਲਾਵਾਂ ਨੂੰ ਵਸਤੂਨਿਸ਼ਠ ਹੀ ਸਮਝਿਆ ਜਾਂਦਾ ਹੈ।