ਫਰਾਂਸ ਵਿਚ ਦੋ ਹਵਾਈ ਜਹਾਜ਼ਾਂ ਦੀ ਟੱਕਰ, 5 ਦੀ ਮੌਤ

ਪੈਰਿਸ, 12 ਅਕਤੂਬਰ, (ਨਿਊਜ਼ ਪੰਜਾਬ) : ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇੱਕ ਦੱਖਣੀ ਪੁਰਵੀ ਕਸਬੇ ਵਿਚ ਦੋ ਛੋਟੇ ਜਹਾਜ਼ਾਂ ਦੇ ਟਕਰਾ ਕੇ ਡਿੱਗ ਜਾਣ ਨਾਲ ਉਸ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਫਰਾਂਸ ਬਲੇਯੂ ਰੇਡੀਓ ਸਟੇਸ਼ਨ ਨੇ ਮੇਅਰ ਮਾਰਕ ਅੰਗੇਨੌਲਟ ਦੇ ਹਵਾਲੇ ਤੋਂ ਦੱਸਿਆ ਕਿ ਲੋਚੇ ਕਸਬੇ ਦੇ ਉਵਰ ਸ਼ਨਿੱਚਰਵਾਰ ਨੂੰ ਦੋ ਜਹਾਜ਼ ਟਕਰਾ ਗਏ। ਇੰਦਰੇ ਐਤ ਸੂਬੇ ਦੇ ਮੁਖੀ ਨਾਦੀਆ ਸੇਈਗਰ ਨੇ ਦੱਸਿਆ ਕਿ ਇੱਕ ਹਲਕਾ ਜਹਾਜ਼ ਟਕਰਾਉਣ ਤੋਂ ਬਾਅਦ ਕਸਬੇ ਦੇ ਇੱਕ ਘਰ ਦੇ ਕੋਲ ਡਿੱਗਿਆ। ਇਸ ਦੇ ਕਾਰਨ ਜ਼ਮੀਨ ‘ਤੇ ਮੌਜੂਦ ਕੋਈ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ। ਦੂਜਾ ਜਹਾਜ਼ ਨਿਰਜਨ ਖੇਤਰ ਵਿਚ ਡਿੱਗਿਆ। ਅਜਿਹਾ ਦੱÎਸਿਆ ਜਾ ਰਿਹਾ ਕਿ ਇਹ ਸੈਲਾਨੀ ਜਹਾਜ਼ ਇੱਕ ਇੰਜਣ ਵਾਲਾ ਸੀ, ਜਿਸ ਵਿਚ ਚਾਰ ਸੀਟਾਂ ਸਨ। ਹਲਕੇ ਜਹਾਜ਼ ਵਿਚ ਬੈਠੇ ਦੋ ਲੋਕਾਂ ਅਤੇ ਇੱਕ ਛੋਟੇ ਜਹਾਜ਼ ਵਿਚ ਬੈਠੇ 3 ਲੋਕਾਂ ਦੀ ਮੌਤ ਹੋ ਗਈ। ਰੇਡੀਓ ਸਟੇਸ਼ਨ ਨੇ ਦੱਸਿਆ ਕਿ ਕਰੀਬ 50 ਅੱਗ ਬੁਝਾਊ ਕਰਮਚਾਰੀਆਂ  ਅਤੇ 30 ਪੁਲਿਸ ਕਰਮੀਆਂ ਦੇ ਨਾਲ ਜਹਾਜ਼ ਮਾਹਰਾਂ ਨੂੰ ਹਾਦਸੇ ਵਾਲੇ ਥਾਂ ‘ਤੇ ਭੇਜਿਆ ਗਿਆ। ਜਹਾਜ਼ਾਂ ਦੇ ਟਕਰਾਉਣ ਦਾ ਕਾਰਨ ਅਜੇ ਪਤਾ ਨਹੀਂ ਚਲ ਸਕਿਆ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।