ਲੁਧਿਆਣਾ ‘ਚ ਬੰਦ ਨੂੰ ਮਿਲਿਆ ਰਲਿਆ ਮਿਲਿਆ ਹੁੰਗਾਰਾ

ਲੁਧਿਆਣਾ, 10 ਅਕਤੂਬਰ (ਨਿਊਜ਼ ਪੰਜਾਬ)- ਸੰਤ ਸਮਾਜ ਦੇ ਸੱਦੇ ‘ਤੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਲੁਧਿਆਣਾ ‘ਚ ਰਲਿਆ-ਮਿਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਭਾਵਦਾਸ ਦੇ ਆਗੂ ਵਿਜੈ ਦਾਨਵ ਦੀ ਅਗਵਾਈ ‘ਚ ਘੰਟਾ ਘਰ ਚੌਕ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ ਅਤੇ ਬਾਜ਼ਾਰ ਬੰਦ ਕਰਵਾਏ ਜਾ ਰਹੇ ਹਨ।