ਸਿਵਲ ਹਸਪਤਾਲ ਮੋਗਾ ‘ਚ ਔਰਤ ਨੇ ਫ਼ਰਸ਼ ‘ਤੇ ਦਿੱਤਾ ਬੱਚੇ ਨੂੰ ਜਨਮ

ਮੋਗਾ, 10 ਅਕਤੂਬਰ (ਨਿਊਜ਼ ਪੰਜਾਬ)- ਅੱਜ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਉਸ ਵੇਲੇ ਸਾਹਮਣੇ ਆਈ, ਜਦੋਂ ਜਣੇਪਾ ਕਰਾਉਣ ਲਈ ਆਈ ਇਕ ਔਰਤ ਨੇ ਫ਼ਰਸ਼ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹ ਅੱਜ ਸਵੇਰੇ ਜਣੇਪਾ ਕਰਾਉਣ ਲਈ ਆਏ ਸਨ ਪਰ ਔਰਤ ਨੂੰ ਦਾਖ਼ਲ ਕਰਨ ਦੀ ਬਜਾਏ ਫ਼ਰੀਦਕੋਟ ਰੈਫ਼ਰ ਕਰ ਦਿੱਤਾ, ਜਦਕਿ ਉਹ ਸਿਵਲ ਹਸਪਤਾਲ ‘ਚ ਜਣੇਪਾ ਕਰਾਉਣਾ ਚਾਹੁੰਦੇ ਸਨ। ਇਸ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਬੱਚੇ ਨੇ ਫ਼ਰਸ਼ ‘ਤੇ ਹੀ ਜਨਮ ਲੈ ਲਿਆ। ਉੱਥੇ ਹੀ ਦੂਜੇ ਪਾਸੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਜੱਚਾ ‘ਚ ਖ਼ੂਨ ਦੀ ਭਾਰੀ ਕਮੀ ਸੀ। ਇਸ ਹਾਲਤ ‘ਚ ਉਸ ਦਾ ਜਣੇਪਾ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇਸ ਲਈ ਹੀ ਉਨ੍ਹਾਂ ਨੇ ਉਸ ਨੂੰ ਰੈਫ਼ਰ ਕੀਤਾ ਪਰ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਗ਼ਲਤ ਹਨ।