ਹਾਥਰਸ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵਾਲਮੀਕਿ ਭਾਈਚਾਰੇ ਵੱਲੋਂ ਅਜਨਾਲਾ ਦੇ ਬਾਜ਼ਾਰ ਕਰਵਾਏ ਬੰਦ

ਅਜਨਾਲਾ, 10 ਅਕਤੂਬਰ (ਨਿਊਜ਼ ਪੰਜਾਬ) – ਯੂ.ਪੀ ਦੇ ਹਾਥਰਸ ‘ਚ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਪੀੜਤਾਂ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਸਵੇਰ ਸਮੇਂ ਮੋਟਰਸਾਈਕਲ ਮਾਰਚ ਕਰਕੇ ਸਾਂਤਮਈ ਢੰਗ ਨਾਲ ਅਜਨਾਲਾ ਦੇ ਬਾਜ਼ਾਰ ਬੰਦ ਕਰਵਾਇਆ ਗਿਆ।