ਨਵੇਂ ਵਰ੍ਹੇ ਤੋਂ ਦੇਸ਼ ਵਿੱਚ ਕਾਰੋਬਾਰ ਤੇ ਲਾਗੂ ਹੋ ਜਾਵੇਗੀ ” ਈ-ਇਨਵੌਇਸ ” ਬਿੱਲ ਪ੍ਰਣਾਲੀ – ਪੜ੍ਹੋ ਕਿੰਨੀ ਵਿਕਰੀ ਤੇ ਕਦੋ ਲਾਗੂ ਹੋਣਗੇ ਨਵੇਂ ਨਿਯਮ

ਨਿਊਜ਼ ਪੰਜਾਬ
ਨਵੀ ਦਿੱਲੀ , 10 ਅਕਤੂਬਰ – ਨਵੇਂ ਸਾਲ ਤੋਂ ਈ-ਇਨਵੌਇਸ ਪ੍ਰਣਾਲੀ ਬਦਲਣ ਜਾ ਰਹੀ ਹੈ , ਹੁਣ 1 ਜਨਵਰੀ, 2021 ਤੋਂ 100 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਲਈ ਲੈਣ-ਦੇਣ ‘ਤੇ ਈ-ਇਨਵੌਇਸ ਜ਼ਰੂਰੀ ਹੋਣਗੇ | ਜਦੋ ਕਿ 1 ਅਪ੍ਰੈਲ, 2021 ਤੋਂ, ਸਾਰੇ ਟੈਕਸਦਾਤਾਵਾਂ ਨੂੰ ਕਾਰੋਬਾਰ ਤੋਂ ਵਪਾਰ ਦੇ ਲੈਣ-ਦੇਣ ‘ਤੇ ਈ-ਇਨਵੌਇਸ ਲਾਜ਼ਮੀ ਹੋ ਜਾਵੇਗੀ | ਹੁਣ ਜੀਐਸਟੀ ਐਕਟ ਦੇ ਤਹਿਤ ਅਜਿਹੇ ਟ੍ਰਾਂਜੈਕਸ਼ਨਾਂ ਲਈ 1 ਅਕਤੂਬਰ ਤੋਂ 500 ਕਰੋੜ ਰੁਪਏ ਤੋਂ ਵੱਧ ਦੀ ਟਰਨਓਵਰ ਵਾਲੀਆਂ ਕੰਪਨੀਆਂ ਲਈ ਈ-ਇਨਵੌਇਸਿੰਗ ਲਾਜ਼ਮੀ ਕੀਤੀ ਗਈ ਹੈ |

ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ, ਜੀਐਸਟੀ ਰਿਟਰਨ ਦਾਖਲ ਕਰਨ ਲਈ ਇਸ ਸਮੇਂ ਚੱਲ ਰਹੇ ਛੋਟੇ ਕਾਰੋਬਾਰਾਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਈ-ਇਨਵੌਇਸਿੰਗ ਪ੍ਰਣਾਲੀ ਲਾਭਕਾਰੀ ਹੋਵੇਗੀ। ਸ਼੍ਰੀ ਪਾਂਡੇ ਨੇ ਕਿਹਾ, ਇਹ ਫਿਜ਼ੀਕਲੀ ਚਲਾਨ ਸਿਸਟਮ ਨੂੰ ਤਬਦੀਲ ਕਰ ਦੇਵੇਗਾ ਅਤੇ ਜਲਦੀ ਹੀ ਈ-ਵੇਅ ਬਿੱਲ ਪ੍ਰਣਾਲੀ ਵਿੱਚ ਤਬਦੀਲ ਹੋ ਜਾਵੇਗਾ |