ਜੀ ਐਸ ਟੀ ਦਾ ਵੱਡਾ ਸਕੈਂਡਲ – 190 ਕਰੋੜ ਰੁਪਏ ਦਾ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਲੈਣ ਵਾਲਾ ਕਾਰੋਬਾਰੀ ਗ੍ਰਿਫਤਾਰ – ਜਾਅਲੀ ਬਿਲਾਂ ਦਾ ਧੰਦਾ
ਨਿਊਜ਼ ਪੰਜਾਬ
ਨਵੀ ਦਿੱਲੀ , 10 ਅਕਤੂਬਰ – ਜੀ ਐਸ ਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਹਰਿਆਣਾ ਦੇ ਗੁਰੂਗ੍ਰਾਮ ਅਤੇ ਦਿੱਲੀ ਨਾਲ ਸਬੰਧਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੀ ਐਸ ਟੀ ਦਾ 190 ਕਰੋੜ ਰੁਪਏ ਦਾ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਲੈਣ ਦਾ ਪਤਾ ਲਾਇਆ ਹੈ |
ਇੱਹ ਕਾਰਵਾਈ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਗੁਰੂਗ੍ਰਾਮ ਜ਼ੋਨਲ ਯੂਨਿਟ (ਜੀਜੇਡਯੂ), ਹਰਿਆਣਾ ਨੇ ਜਾਅਲੀ ਦਸਤਾਵੇਜ਼ਾਂ ‘ਤੇ ਜਾਅਲੀ ਫਰਮਾਂ ਬਣਾਉਣ ਅਤੇ ਚਲਾਉਣ ਅਤੇ ਜਾਅਲੀ ਇੰਪੁੱਟ ਟੈਕਸ ਕ੍ਰੈਡਿਟ ਜਾਰੀ ਕਰਨ ਦੇ ਦੋਸ਼ ਵਿੱਚ ਇੱਕ ਵਪਾਰੀ ਸ਼ਮਸ਼ਾਦ ਸੈਫੀ ਨਿਵਾਸੀ ਨਵੀਂ ਦਿੱਲੀ ਨੂੰ ਗ੍ਰਿਫਤਾਰ ਕੀਤਾ ਹੈ। ਇੱਹ ਬਿਨਾ ਸਮਾਨ ਦੇ ਸਿਰਫ ਜਾਅਲੀ ਬਿੱਲਾਂ ਰਹੀ ਜੀ ਐਸ ਟੀ ਦਾ ਅਦਾਨ-ਪ੍ਰਦਾਨ ਕਰਦੇ ਸਨ | ਇਸ ਸਬੰਧੀ ਦੋਸ਼ੀ ਨੇ ਕਾਗਜ਼ਾਂ ਵਿਚ ਕਈ ਫਰਮਾਂ ਬਣਾਈਆਂ ਹੋਇਆ ਸਨ |
ਅੱਜ ਤੱਕ ਕੀਤੀ ਗਈ ਜਾਂਚ ਤੋਂ ਇਹ ਸਪੱਸ਼ਟ ਹੋਇਆ ਕਿ ਕਥਿਤ ਦੋਸ਼ੀ ਕੁਝ ਫਰਮਾਂ ਦੇ ਰਾਹੀਂ ਸਿਰਫ ਮਾਲ ਦੀ ਅਸਲ ਸਪਲਾਈ ਦੇ ਬਗੈਰ ਸਿਰਫ ਚਲਾਨ ਸਪਲਾਈ ਕਰਦੇ ਸਨ |
ਜਾਂਚ ਵਿਚ ਦਿੱਲੀ ਵਿਚ ਕਈ ਥਾਵਾਂ ਅਤੇ ਦਸਤਾਵੇਜ਼ੀ ਸਬੂਤਾਂ ਅਤੇ ਦਰਜ ਕੀਤੇ ਗਏ ਬਿਆਨ ਦੇ ਅਧਾਰ ਤੇ ਪਤਾ ਲਗਾਇਆ ਗਿਆ ਕਿ ਜਾਅਲੀ ਦਸਤਾਵੇਜ਼ਾਂ ‘ਤੇ ਜਾਅਲੀ ਫਰਮਾਂ ਬਣਾਉਣ ਦੇ ਇਸ ਰੈਕੇਟ ਦਾ ਸੈਫੀ ਇਕ ਮਹੱਤਵਪੂਰਨ ਪ੍ਰਮੁੱਖ ਵਿਅਕਤੀ ਹੈ ਜਿਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸੀ , ਕਥਿਤ ਦੋਸ਼ੀ ਨੂੰ ਸੀਜੀਐਮ, ਗੁਰੂਗ੍ਰਾਮ ਨੇ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਦਿੱਤਾ ਹੈ । ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।