ਕੋਰੋਨਾ ਵਾਇਰਸ ਕਾਰਨ ਰਾਸ਼ਟਰਪਤੀ ਭਵਨ ਵਿਚ ਪ੍ਰੰਪਰਾਗਤ ਹੋਲੀ ਮਿਲਣ ਸਮਾਰੋਹ ਨਹੀਂ ਹੋਵੇਗਾ

ਨਵੀ ਦਿੱਲੀ ,4 ਮਾਰਚ – (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵੱਡੇ ਕਦਮ ਚੁਕੇ ਜਾ ਰਹੇ ਹਨ , ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਹੋਲੀ ਸਮਾਗਮਾਂ ਦੇ ਇਕੱਠ ਵਿਚ ਸ਼ਾਮਲ ਹੋਣ ਤੋਂ ਗੁਰੇਜ ਕਰਨ ਦਾ ਫੈਸਲਾ ਲਿਆ ਹੈ ਅਤੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਵੀ ਰਾਸ਼ਟਰਪਤੀ ਭਵਨ ਵਿਚ ਪਰੰਪਰਾਗਤ ਹੋਲੀ ਮਿਲਣ ਸਮਾਰੋਹ ਨਾ ਕਰਨ ਦਾ ਫੈਂਸਲਾ ਕੀਤਾ ਹੈ I                                                                                                                                                                                                                         ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਦੁਨੀਆ ਭਰ ਦੇ ਮਾਹਰਾਂ ਨੇ COVID – 19 ਕੋਰੋਨਾ ਵਾਇਰਸ ਦੇ  ਫੈਲਣ ਤੋਂ ਬਚਾਅ  ਲਈ ਵਿਸ਼ਾਲ ਇਕੱਠ ਘੱਟ ਕਰਨ ਦੀ ਸਲਾਹ ਦਿਤੀ ਹੈ I ਇਸ ਲਈ ਮੈਂ ਇਸ ਵਾਰ ਕਿਸੇ ਵੀ ਹੋਲੀ ਮਿਲਣ ਪ੍ਰੋਗਰਾਮ ਵਿੱਚ ਹਿਸਾ ਨਾ ਲੈਣ ਦਾ ਫੈਂਸਲਾ ਕੀਤਾ ਹੈ I