ਜਲਦੀ ਹੋਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ – ਚੀਮਾ

ਕੁੱਪ ਕਲਾਂ , 8 ਅਕਤੂਬਰ ( ਨਿਊਜ਼ ਪੰਜਾਬ )- ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਬੇਗੋਵਾਲ, ਜੰਡਾਲੀ ਵਿਖੇ ਗ੍ਰਾਮ ਸਭਾ ਅਧੀਨ ਪਾਏ ਪੰਚਾਇਤੀ ਮਤਿਆਂ ਨੂੰ ਇਕੱਤਰ ਕਰਨ ਸਮੇਂ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਇੱਕ ਚੰਗਾ ਕਦਮ ਹੈ ਅਤੇ ਚਿਰਾਂ ਤੋਂ ਲਟਕੀਆਂ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਹਨ। ਇਹ ਪੰਜਾਬ ਦੇ ਲੋਕਾਂ ਦੀ ਮੰਗ ਹੈ।