ਕੁੱਛ ਦੇਰ ਦੇ ਡਰਾਮੇ ਤੋਂ ਬਾਅਦ ਰਾਹੁਲ ਗਾਂਧੀ ਨੂੰ ਹਰਿਆਣਾ ਦਾਖਲ ਹੋਣ ਦੀ ਮਿਲੀ ਮਨਜੂਰੀ

ਨਿਊਜ਼ ਪੰਜਾਬ

ਪਿਹੋਵਾ, 6 ਅਕਤੂਬਰ

ਖੇਤੀਬਾੜੀ ਕਾਨੂੰਨਾਂ ਵਿਰੁੱਧ ਹਰਿਆਣਾ ਦੀ ਸਰਹੱਦ 'ਤੇ ਹਾਈ ਵੋਲਟੇਜ ਡਰਾਮੇ ਤੋ ਬਾਅਦ, 
ਹਰਿਆਣਾ ਦੇ ਅਧਿਕਾਰੀਆਂ ਨੇ ਅੱਜ਼ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੁਝ 
ਪਾਰਟੀ ਨੇਤਾਵਾਂ ਦੀ ਇੱਕ ਰੈਲੀ ਨੂੰ ਭਾਜਪਾ ਸ਼ਾਸਤ ਰਾਜ ਵਿੱਚ ਦਾਖਲ ਹੋਣ ਦੀ ਆਗਿਆ
ਦੇ ਦਿੱਤੀ।
ਸਨੌਰ, ਪਟਿਆਲਾ ਵਿਖੇ ਆਪਣੀ ਅੰਤਮ ਰੈਲੀ ਦੀ ਸਮਾਪਤੀ ਤੋਂ ਬਾਅਦ, ਰਾਹੁਲ ਗਾਂਧੀ
 ਨੇ ਆਪਣੀ “ਖੇਤ ਬਚਾਓ ਯਾਤਰਾ” ਦੀ ਸਮਾਪਤੀ ਵਾਲੇ ਦਿਨ, ਇੱਕ ਟਰੈਕਟਰ ਚਲਾ 
ਕੇ ਹਰਿਆਣਾ ਦੀ ਸਰਹੱਦ ਤਕ ਪਹੁੰਚੇ। ਉਨ੍ਹਾਂ ਨਾਲ ਟਰੈਕਟਰ 'ਤੇ ਪੰਜਾਬ ਕਾਂਗਰਸ ਦੇ
 ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਵੀ ਸਨ।