ਸਕੂਲ ਜਾਂ ਕਾਲਜ ਜਾਣ ਦੀ ਤਿਆਰੀ ਕਰ ਰਹੇ ਹੋ ? ਪਹਿਲਾਂ ਸਰਕਾਰ ਦੀਆਂ ਨਵੀਆਂ ਹਦਾਇਤਾਂ ਪੜ੍ਹ ਲਵੋ

ਨਿਊਜ਼ ਪੰਜਾਬ
ਨਵੀ ਦਿੱਲੀ , 1 ਅਕਤੂਬਰ – ਅੱਜ ਕੋਰੋਨਾ ਦੀ ਮਹਾਂਮਾਰੀ ਦੇ ਵਿਚਕਾਰ ਦੇਸ਼ ਵਿੱਚ ਅਨਲੌਕ 5.0 ਦੀ ਸ਼ੁਰੂਆਤ ਹੋ ਗਈ ਹੈ , ਬੁੱਧਵਾਰ ਨੂੰ ਅਨਲੌਕ -5.0 ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ,ਕੇਂਦਰ ਸਰਕਾਰ ਨੇ ਅਨਲੌਕ – 5 ਦੌਰਾਨ ਰਿਆਇਤਾਂ ਨੂੰ ਹੋਰ ਵਧਾ ਦਿੱਤਾ ਹੈ |
ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰਾਂ 15 ਅਕਤੂਬਰ ਤੋਂ ਬਾਅਦ ਸਕੂਲ ਅਤੇ ਕੋਚਿੰਗ ਇੰਸਟੀਚਿਉਟ ਖੋਲ੍ਹਣ ਦਾ ਫੈਸਲਾ ਆਪਣੇ ਆਪ ਕਰ ਸਕਣਗੀਆਂ। 15 ਅਕਤੂਬਰ ਤੋਂ ਬਾਅਦ ਸਕੂਲ ਅਤੇ ਕੋਚਿੰਗ ਸੰਸਥਾ ਖੋਲ੍ਹਣ ਦਾ ਫੈਸਲਾ ਰਾਜ ਸਰਕਾਰਾਂ ਨੂੰ ਦਿੱਤਾ ਗਿਆ ਹੈ। ਇਸਦੇ ਲਈ ਮਾਪਿਆਂ ਦੀ ਸਹਿਮਤੀ ਵੀ ਜ਼ਰੂਰੀ ਹੋਵੇਗੀ ,
ਅਨਲੌਕ -5 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ 15 ਅਕਤੂਬਰ ਤੋਂ ਬਾਅਦ ਪੜਾਅਵਾਰ ਸਕੂਲ ਅਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਫੈਸਲਾ ਲੈ ਸਕਦੀ ਹੈ।

ਇਸ ਤੋਂ ਇਲਾਵਾ, ਪੀਐਚਡੀ, ਸਾਇੰਸ ਅਤੇ ਟੈਕਨਾਲੋਜੀ ਸਟ੍ਰੀਮ ਦੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਸਿਰਫ ਉੱਚ ਸਿੱਖਿਆ ਸੰਸਥਾਵਾਂ ਵਿੱਚ ਪ੍ਰਯੋਗਸ਼ਾਲਾ ਦੇ ਕੰਮਾਂ ਦੀ ਆਗਿਆ ਹੋਵੇਗੀ. ਉਨ੍ਹਾਂ ਨੂੰ 15 ਅਕਤੂਬਰ ਤੋਂ ਖੁੱਲ੍ਹਣ ਦਿੱਤਾ ਜਾਵੇਗਾ

– ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਨਲਾਈਨ / ਡਿਸਟੈਂਸ ਸਿੱਖਿਆ ਦੇਣ ਦਾ ਤਰਜੀਹੀ ਤਰੀਕਾ ਜਾਰੀ ਰਹੇਗਾ ਅਤੇ ਇਸ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ |

– ਵਿਦਿਆਰਥੀ ਸਿਰਫ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਸਕੂਲ / ਸੰਸਥਾਵਾਂ ਵਿੱਚ ਜਾ ਸਕਦੇ ਹਨ |

ImageImage