ਨੋਇਡਾ ਦੇ ਸਕੂਲ ਵਿੱਚ ਕਰੋਨਾ ਵਾਇਰਸ ?- ਜਾਂਚ ਸ਼ੁਰੂ
ਨਵੀ ਦਿੱਲੀ , 3 ਮਾਰਚ , ( ਨਿਊਜ਼ ਪੰਜਾਬ ) ਨੋਇਡਾ ਦੇ ਇਕ ਸਕੂਲ ਵਿਚ ਇੱਕ ਵਿਦਿਆਰਥੀ ਵਿਚ ਕਰੋਨਾ ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਸਿਹਤ ਅਧਿਕਾਰੀ ਹਰਕਤ ਵਿਚ ਆ ਗਈ ਹਨ , ਇਸ ਬੱਚੇ ਦਾ ਪਿਤਾ ਜੋ ਇਟਲੀ ਤੋਂ ਪਰਤਿਆ ਹੈ ,ਕਰਨਾ ਵਾਇਰਸ ਨਾਲ ਪ੍ਰਭਾਵਿਤ ਹੈ ਤੇ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖਲ ਹੈ ,ਬੱਚੇ ਨੇ ਬੀਤੇ ਦਿਨ ਆਪਣੇ ਜਨਮ ਦਿਨ ਦੀ ਪਾਰਟੀ ਵਿਚ ਕੁਝ ਮਿੱਤਰਾਂ ਨੂੰ ਆਪਣੇ ਘਰ ਬੁਲਾਇਆ ਸੀ , ਸਮਝਿਆ ਜਾਂਦਾ ਕਿ ਸਕੂਲ ਦੇ ਹੋਰ ਬੱਚੇ ਪ੍ਰਭਾਵਿਤ ਹੋ ਸਕਦੇ ਹਨ ਡਾਕਟਰੀ ਟੀਮਾਂ ਨੇ ਸਕੂਲ ਦੇ ਬੱਚਿਆਂ ਦੇ ਬਲੱਡ ਸੈਂਪਲ ਲੈ ਲਏ ਹਨ I ਸਕੂਲ ਨੂੰ 3 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ I