ਓਵੈਸੀ ਨੇ ਪੁੱਛਿਆ ਕਿ ਕੀ ਮਸਜਿਦ ਜਾਦੂ ਨਾਲ ਢੈਅ ਗਈ ਸੀ – ਕਾਲਾ ਦਿਨ ਕਰਾਰ ਦਿੱਤਾ
वही क़ातिल वही मुंसिफ़ अदालत उस की वो शाहिद बहुत से फ़ैसलों में अब तरफ़-दारी भी होती है
( ਓਵੈਸੀ ਨੇ ਆਪਣੇ ਟਵੀਟਰ ਅਕਾਊਂਟ ਤੇ ਦਿੱਤਾ ਪ੍ਰਤੀਕਰਮ )
ਨਿਊਜ਼ ਪੰਜਾਬ
ਹੈਦਰਾਬਾਦ , 30 ਸਤੰਬਰ – ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਏਆਈਐਮਆਈਐਮ ਪਾਰਟੀ ਦੇ ਮੁਖੀ ਅਸਦੁਦੀਨ ਓਵੈਸੀ ਨੇ ਬਾਬਰੀ ਮਸਜਿਦ ਦੇ ਢਾਂਚੇ ਨੂੰ ਢਾਹੁਣ ਦੇ ਮਾਮਲੇ ਤੇ ਆਏ ਫੈਂਸਲੇ ‘ਤੇ ਪ੍ਰਤੀਕ੍ਰਿਆ ਦਿੰਦਿਆਂ ਇਸ ਨੂੰ ਅਦਾਲਤ ਦੇ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ ਹੈ । ਓਵੈਸੀ ਨੇ ਇਸ ਫੈਸਲੇ ‘ਤੇ ਸਵਾਲ ਉਠਾਇਆ ਅਤੇ ਪੁੱਛਿਆ ਕਿ ਕੀ ਮਸਜਿਦ ਨੂੰ ਜਾਦੂ ਨਾਲ ਢਾਹਿਆ ਗਿਆ ਸੀ।
ਓਵੈਸੀ ਨੇ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਅਨੁਚਿਤ ਕਰਾਰ ਦਿੰਦਿਆਂ ਕਿਹਾ, “ਮੈਂ, ਇੱਕ ਭਾਰਤੀ ਮੁਸਲਮਾਨ ਹੋਣ ਦੇ ਨਾਤੇ, ਅੱਜ ਅਪਮਾਨਿਤ, ਸ਼ਰਮਸਾਰ ਅਤੇ ਲਾਚਾਰ ਮਹਿਸੂਸ ਕਰਦਾ ਹਾਂ।” ਬਿਲਕੁਲ ਉਵੇਂ ਜਿਵੇਂ 1992 ਦੀ ਗੱਲ ਸੀ ਜਦੋਂ ਮੈਂ ਜਵਾਨੀ ਵਿੱਚ ਸੀ. ਉਸਨੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ ਆਈ ਐਮ ਪੀ ਐਲ ਬੀ) ਨੂੰ ਇਸ ਫੈਸਲੇ ਨੂੰ ਚਣੋਤੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਿਆਂ ਦਾ ਮਾਮਲਾ ਹੈ ਅਤੇ ਅੱਜ ਭਾਜਪਾ ਸਿਰਫ ਇਸ ਮੁੱਦੇ ਕਾਰਨ ਸੱਤਾ ਵਿੱਚ ਹੈ।