ਮਾਮਲਾ ਭਾਈ ਗਿਆਸਪੁਰਾ ਨਾਲ ਕੀਤੀ ਮਾਰਕੁੱਟ ਦਾ …. 29 ਨੂੰ ਖੰਨਾ ਐਸਐਸਪੀ ਦਫਤਰ ਦਾ ਕੀਤਾ ਜਾਵੇਗਾ ਘਿਰਾਓ – ਬੈਂਸ

ਪ੍ਰਿਤਪਾਲ ਸਿੰਘ  
ਲੁਧਿਆਣਾ, 27 ਸਤੰਬਰ   – ਸਰਕਾਰ ਦੀ ਸ਼ਹਿ ਤੇ ਪਿਛਲੇ ਦਿਨੀ ਪਾਇਲ ਪੁਲਿਸ ਵੱਲੋਂ ਵਹਿਸੀਆਨਾ ਕਾਰਵਾਈ ਦੌਰਾਨ ਇਕ ਸਾਬਕਾ ਫੌਜੀ ਬਜੁਰਗ ਨੂੰ ਪਹਿਲਾ ਡੰਡਿਆ ਨਾਲ ਬੇਤਹਾਸਾ ਕੁੱਟਿਆ ਗਿਆ ਤੇ ਜੁੱਤੀ ਨਾਲ ਉਸ ਦੀ ਦਸਤਾਰ ਉਤਾਰੀ ਗਈ, ਜਿਸ ਦੀ ਸ਼ਰਮਨਾਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਐਫ. ਆਈ. ਆਰ. ਦਰਜ ਨਾ ਕਰ ਕੀ ਕਾਨੂੰਨ ਦੀਆ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਇਨਾ ਸ਼ਬਦਾਂ ਦਾ ਪ੍ਰਗਟਾਵਾ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਨੇ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਸ. ਮਨਵਿੰਦਰ ਸਿੰਘ ਗਿਆਸਪੁਰਾ ਜੋ ਕਿ ਪੁਲਿਸ ਵਲੋਂ ਮਕਸੂਦੜੇ ਦੇ ਨੌਜੁਆਨ ਦੀ ਨਜਾਇਜ ਹਿਰਾਸਤ ਸਬੰਧੀ ਪੁੱਛਗਿੱਛ ਕਰਨ ਆਏ ਸਨ ਤੇ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਨ ਆਪਣੇ ਲੋਕਤੰਤਰੀ ਹੱਕ ਅਧੀਨ ਸਾਤਮਈ ਧਰਨੇ ਤੇ ਬੈਠੇ ਸਨ। ਉਥੇ ਕਿਸੇ ਹੋਰ ਠਾਣੇ ਦੇ ਇੰਚਾਰਜ ਵਲੋਂ ਕਾਗਰਸੀ ਤੇ ਸਰਾਬ ਮਾਫੀਏ ਦੇ ਗੁੰਡਿਆ ਨਾਲ ਮਿਲ ਕੇ ਸੋਚੀ ਸਮਝੀ ਸਾਜਿਸ਼ ਅਧੀਨ ਉਨ੍ਹਾਂ ਨੂੰ  ਗਲ ਵਿੱਚ ਰੱਸੀ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਦਸਤਾਰਾਂ ਉਤਾਰੀਆ ਗਈਆ ਅਤੇ  ਮੰਨਜੂਰੀ ਲਏ ਬਗੈਰ ਲਾਠੀਚਾਰਜ ਕਰਕੇ ਬਾਹਵਾਂ ਤੋੜੀਆ ਗਈਆਂ ।  ਇਸ ਉਪਰੰਤ ਉਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ  ਜੇਰੇ ਇਲਾਜ ਰਹਿਣਾ ਪਿਆ । ਬੈਂਸ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਉਹਨਾ ਦੇ ਬਿਆਨ ਦੇ ਅਧਾਰ ਤੇ ਦੋਸੀ ਪੁਲਿਸ ਅਧਿਕਾਰੀਆ ਕਰਨੈਲ ਸਿੰਘ , ਜੇ ਐਸ ਧਾਲੀਵਾਲ , ਮੁਖਤਿਆਰ ਸਿੰਘ, ਪਵਿੱਤਰ ਸਿੰਘ ਤੇ ਮਹਿੰਦਰਪਾਲ ਤੇ ਪਰਚਾ ਦਰਜ ਕੀਤਾ ਜਾਂਦਾ,  ਪਰ ਉਲਟਾ ਪੁਲਿਸ ਵਲੋਂ ਪੀੜਤ ਧਿਰ ਤੇ ਹੀ ਕਾਰਵਾਈ ਕਰ ਦਿਤੀ ਗਈ ਜਿਸ ਦਾ ਲੋਕ ਇੰਨਸਾਫ ਪਾਰਟੀ ਜੋਰਦਾਰ ਵਿਰੋਧ ਕਰਦੀ ਹੈ।  ਬੈਂਸ ਨੇ ਚੇਤਾਵਨੀ ਦਿੰਦੇ ਹੋਈ ਕਿਹਾ ਕਿ  ਜੇ 29 ਸਤੰਬਰ ਤੱਕ ਸੰਬੰਧਿਤ ਦੋਸੀਆ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਨਾ ਕੀਤਾਗਿਆ  ਤਾਂ 29 ਸਤੰਬਰ  ਦਿਨ ਮੰਗਲਵਾਰ ਨੂੰ ਐਸ. ਐਸ. ਪੀ ਖੰਨਾ ਦਾ ਦਫਤਰ ਘੇਰਿਆ ਜਾਵੇਗਾ । ਬੈਂਸ ਨੇ  ਇੰਨਸਾਫ ਪਸੰਦ ਜਥੇਬੰਦੀਆ ਤੇ ਮਨੁੱਖੀ ਅਧਿਕਾਰ ਸੰਸਥਾਵਾ ਨੂੰ   ਅਪੀਲ ਕੀਤੀ ਕਿ ਉਹ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਦਸਤਾਰ ਦੀ ਬੇਇੱਜ਼ਤੀ ਕਰਨ ਦੀ ਕੋਈ ਵੀ ਜੁਰਰਤ ਨਾ ਕਰ ਸਕੇ ।