ਲ਼ੋਕ ਇਨਸਾਫ ਪਾਰਟੀ ਨੇ ਕਿਸਾਨ ਵਿਰੋਧੀ ਕਾਨੂੰਨ ਵਿਰੁਧ ਦਿੱਤਾ ਰੋਸ ਧਰਨਾ ਕਿਸਾਨ ਆਪਣੀਆਂ ਜਮੀਨਾ ਤੇ ਹੀ ਬੰਧੂਆ ਮਜ਼ਦੂਰ ਬਣ ਕੇ ਰਹਿ ਜਾਣਗੇ :ਬੈਂਸ
ਪ੍ਰਿਤਪਾਲ ਸਿੰਘ
ਲੁਧਿਆਣਾ, 25 ਸਤੰਬਰ – ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਲੋਕ ਇਨਾਸਾਫ ਦੇ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਢੰਡਾਰੀ ਚੋਕ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਮੋਕੇ ਤੇ ਲਿੱਪ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ ਗਈ। ਰੋਸ ਧਰਨੇ ਵਿਚ ਸ਼ਾਮਲ ਵੱਡੀ ਡਿਣਤੀ ਵਿਚ ਲਿਪ ਅਹਦੇਦਾਰਾਂ-ਵਰਕਰਾਂ, ਕਿਸਾਨਾ, ਖੇਤ ਮਜ਼ਦੂਰਾਂ, ਆੜਤੀਆਂ ਤੇ ਹੋਰ ਭਰਾਤਰੀ ਜੱਥੇਬੰਦੀਆਂ ਨੂੰ ਸੰਬੋਧਨ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਖੇਤੀ ਸੁਧਾਰ ਕਾਨੂੰਨ ਨਹੀ ਸਗੋਂ ਕਿਸਾਨਾ ਲਈ ਮੋਤ ਦਾ ਫਰਮਾਨ ਹੈ। ਉਨਾ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨ ਆਪਣੇ ਹੀ ਖੇਤਾਂ ਵਿਚ ਬੰਧੂਆ ਮਜ਼ਦੂਰ ਬਣਕੇ ਰਹਿ ਜਾਣਗੇ ਅਤੇ ਉਹ ਹੀ ਫਸਲ ਬੀਜ਼ਣ ਲਈ ਮਜਬੂਰ ਹੋਣਗੇ ਜੋ ਅਡਾਨੀ-ਅੰਬਾਨੀ ਵਰਗੇ ਉਦਯੋਗਿਕ ਘਰਾਣੇ ਚਾਹੁੰਣਗੇ ਅਤੇ ਕਿਸਾਨਾ ਦੀਆਂ ਫਸਲਾਂ ਦੀ ਕੀਮਤ ਵੀ ਉਹ ਹੀ ਨੀਅਤ ਕਰਨਗੇ। ਉਨਾ ਹੋਰ ਕਿਹਾ ਕਿ ਇਸ ਕਾਨੂੰਨ ਅਨੁਸਾਰ ਜਦੋਂ ਕਿਸਾਨਾ ਦੀਆਂ ਜਮੀਨਾਂ ਇਹ ਲੀਜ਼ ਤੇ ਲੈ ਲੈਣਗੇ ਤਾਂ ਉਸ ਉੱਤੇ ਕਰਜਾ ਲੈਣ ਦਾ ਹੱਕ ਵੀ ਉਦਯੋਗਿਕ ਘਰਾਣਿਆਂ ਕੋਲ ਹੋਵੇਗਾ, ਜੇਕਰ ਇਹ ਕਰਜਾ ਨਹੀ ਦੇਣਗੇ ਤਾਂ ਜਮੀਨਾ ਵੀ ਕਿਸਾਨਾ ਦੀਆਂ ਹੀ ਕੁਰਕ ਹੋਣਗੀਆਂ। ਬੈਂਸ ਨੇ ਕਿਹਾ ਕਿ ਪੰਜਾਬ ਦਾ 70-80 % ਕਿਸਾਨ ਪਹਿਲਾਂ ਹੀ ਕਰਜੇ ਹੇਠ ਹੈ ਅਤੇ ਉਨਾ ਦੀਆਂ ਜਮੀਨਾਂ ਬੈਕਾਂ ਕੋਲ ਗਿਰਵੀ ਪਈਆਂ ਹਨ, ਜਿਸ ਦੀ ਆੜ ਵਿਚ ਪਹਿਲਾਂ ਉਦਯੋਗਿਕ ਘਰਾਣੇ ਉਨਾ ਦੀਆਂ ਫਸਲਾਂ ਅੱਧੇ-ਪੋਣੇ ਭਾਅ ਤੇ ਖਰੀਦਣਗੇ ਅਤੇ ਉਸ ਦੀ ਅਦਾਇਗੀ ਸਮੇ ਸਿਰ ਨਹੀ ਕਰਨਗੇ। ਜਦੋਂ ਬੈਕਾਂ ਨੂੰ ਕਿਸ਼ਤਾਂ ਨਾਂ ਗਈਆਂ ਤਾਂ ਜਮੀਨਾਂ ਦੀ ਕੁਰੀ ਹੋਵੇਗੀ ਅਤੇ ਉਹ ਜਮੀਨਾਂ ਵੀ ਇਹ ਕੋਡੀਆਂ ਦੇ ਭਾਅ ਲੈ ਜਾਣਗੇ, ਫਿਰ ਸੂਰੂ ਹੋਵੇਗਾ ਕਿਸਾਨਾ ਦੀਆਂ ਵੱਡੇ ਪੱਧਰ ਤੇ ਖੁਦਕੁਸ਼ੀਆਂ ਦਾ ਸਿਲਸਿਲਾ। ਸਿਮਰਜੀਤ ਸਿੰਘ ਬੈਂਸ ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋਰਦਾਰ ਸ਼ਬਦਾਂ ਵਿਚ ਅਪੀਲ ਕਰਦੇ ਹੋਏ ਕਿਹਾ ਕਿ ਤੁਸੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੇ ਹੋ ਅਤੇ ਪਹਿਲਾਂ ਜਾਟ ਮਹਾਂ ਸਭਾ ਦੇ ਕੋਮੀ ਪ੍ਰਧਾਨ ਵੀ ਰਹਿ ਚੁੱਕੇ ਹੋ, ਇਸ ਲਈ ਪਾਰਟੀਬਾਜ਼ੀ ਤੋਂ ਉੱਪਰ ੳੱਠ ਕੇ ਸਮੂਹ ਕਿਸਾਨ ਜੱਥੇਬੰਦੀਆਂ, ਕਿਸਾਨ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਵੱਲ ਕੂਚ ਕਰੋ ਅਤੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰ ਦਿਓ। ਉਨਾ ਕਿਹਾ ਕਿ ਸਾਡੀ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮਸਲੇ ਤੇ ਉਨਾ ਦਾ ਸਾਥ ਸੇਣ ਲਈ ਵਚਨਬੱਧ ਹੋਣਗੇ। ਬੈਂਸ ਭਰਾਵਾਂ ਨੇ ਅਕਾਲੀ ਦਲ ਤੇ ਵਰਦਿਆਂ ਕਿਹਾ ਕਿ “ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟਕਰਾਂ” ਅਨੁਸਾਰ ਜਿਸ ਵੇਲੇ ਖੇਤੀ ਸੁਧਾਰ ਆਰਡੀਨੈਂਸ ਲੋਕ ਸਭਾ ਵਿਣਚ ਪੇਸ਼ ਕੀਤਾ ਗਿਆ ਉਸ ਵੇਲੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਇਸ ਦਾ ਸਮਰਥਨ ਕੀਤਾ ਅਤੇ ਮੀਡੀਆ ਵਿਚ ਵੀ ਮੋਦੀ ਸਰਕਾਰ ਦੇ ਹੱਕ ਵਿਚ ਬਿਆਨ ਦਿੱਤਾ, ਬਾਦ ਵਿਚ ਕਿਸਾਨਾ ਦੇ ਦਬਾਓ ਹੇਠ ਅਸਤੀਫਾ ਦੇ ਕੇ ਵੀ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਬਿਲ ਦਾ ਮੈਂ ਵਿਰੋਧ ਨਹੀ ਕਰਦੀ ਸਗੋਂ ਕਿਸਾਨ ਕਰਦੇ ਹਨ ਅਤੇ ਹੁਣ ਆਪਣੇ ਪੈਰਾਂ ਹੇਠੋਂ ਸਿਆਸੀ ਜਮੀਨ ਖਿਸਕਦੀ ਦੇਖ ਕੇ ਕਿਸਾਨਾ ਦੇ ਹੱਕ ਵਿਚ ਧਰਨੇ ਲਾਉਣ ਦਾ ਡਰਾਮਾ ਕਰ ਰਹੇ ਹਨ। ਉਨਾ ਵਿਸ਼ਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਪੰਜਾਬ ਹਿਤੈਸ਼ੀ ਹੈ ਅਤੇ ਪੰਜਾਬ ਦੇ ਹੱਕਾਂ ਲਈ ਹਰ ਕੁਰਬਾਨੀ ਦੇਣ ਲਈ ਸਦਾ ਤਿਆਰ ਰਹੇਗੀ। ਇਸ ਧਰਨੇ ਵਿਚ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਬਲਦੇਵ ਪ੍ਰਧਾਨ, ਰਣਧੀਰ ਸਿੰਘ ਸਿਿਵਆ, ਐਸਸੀ ਵਿੰਗ ਦੇ ਜਿਲਾ ਪ੍ਰਧਾਨ ਰਾਜੇਸ਼ ਖੋਖਰ, ਅਰਜੁਨ ਸਿੰਘ ਚੀਮਾ, ਹਰਦੀਪ ਸਿੰਘ ਮੁੰਡੀਆਂ, ਜੁਝਾਰ ਸਿੰਘ, ਮਨਪ੍ਰੀਤ ਸਿੰਘ, ਸਵਰਨਦੀਪ ਸਿੰਘ ਚਹਿਲ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਹਰਵਿੰਦਰ ਸਿੰਘ ਕਲੇਰ, ਸੁੱਖਵੀਰ ਸਿੰਘ ਕਾਲਾ, ਸਤਨਾਮ ਸਿੰਘ ਢਿਲੋਂ, ਪ੍ਰਿੰਸ ਕੈਂਥ, ਸਰਬਜੀਤ ਸਿੰਘ ਜਨਕਪੁਰੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਿਤੈਸ਼ੀ ਲੋਕ ਹਾਜਰ ਸਨ।