ਕਿਸਾਨ ਅੰਦੋਲਨ ਪੰਜਾਬ ਤੋਂ ਇਲਾਵਾ ਹਰਿਆਣਾ , ਯੂ ਪੀ , ਬਿਹਾਰ , ਕਰਨਾਟਕਾ , ਤਾਮਿਲਨਾਢੂ ਵਿੱਚ ਵੀ ਪੁੱਜਾ – ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਪ੍ਰਦਸ਼ਨ, ਹਾਈਵੇ ਕੀਤਾ ਜਾਮ

        ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਖੇਤੀਬਾੜੀ ਆਰਡੀਨੈਂਸਾਂ ਦਾ ਸਖਤ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ‘ਤੇ ਕਿਸਾਨਾਂ ਲਈ ਲੜਾਈ ਲੜੇਗੀ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ

ਨਿਊਜ਼ ਪੰਜਾਬ
ਲੁਧਿਆਣਾ 25 ਸਤੰਬਰ – ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ , ਯੂ ਪੀ , ਬਿਹਾਰ , ਕਰਨਾਟਕਾ , ਤਾਮਿਲਨਾਢੂ ਵਿੱਚ ਭਾਰੀ ਸਮਰਥਨ ਮਿਲਿਆ ਹੈ I
ਪੰਜਾਬ ਦੇ ਵੱਖ – ਵੱਖ ਸ਼ਹਿਰਾਂ ਤੋਂ ਪ੍ਰਾਪਤ ਖਬਰਾਂ ਅਨੁਸਾਰ ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ਕਈ ਥਾਂ ਬੰਦ ਕਰ ਦਿਤੇ ਗਏ ਹਨ I
ਭੁਪਿੰਦਰ ਸਿੰਘ ਮੱਕੜ ਦੀ ਰਿਪੋਰਟ ਅਨੁਸਾਰ ਅੱਜ ਲੁਧਿਆਣਾ ਦੇ ਅਕਾਲੀਆਂ ਨੇ ਕਈ ਥਾਵਾਂ ਤੇ ਚੱਕਾ ਜਾਮ ਕਰਨ ਲਈ ਸੜਕਾਂ ਤੇ ਧਰਨੇ ਦਿੱਤੇ I ਗਿੱਲ ਰੋਡ ਤੇ ਦਿੱਤੇ ਧਰਨੇ ਵਿੱਚ ਸੀਨੀਅਰ ਅਕਾਲੀ ਆਗੂ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ , ਸਾਬਕਾ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ ,ਸ੍ਰ. ਹਰਭਜਨ ਸਿੰਘ ਡੰਗ,ਸ੍ਰ. ਗੁਰਮੀਤ ਸਿੰਘ ਕੁਲਾਰ ,ਸ੍ਰ. ਸੁਰਿੰਦਰ ਸਿੰਘ ਬੰਟੀ , ਸਾਬਕਾ ਕੌਂਸਲਰ ਸ੍ਰ. ਅਟਵਾਲ , ਸ੍ਰ.ਕੁਲਦੀਪ ਸਿੰਘ ਖਾਲਸਾ ਸਮੇਤ ਕਈ ਆਗੂ ਸ਼ਾਮਲ ਹੋਏ I

ਬਰਨਾਲਾ ਤੋਂ ਪੱਤਰ ਪ੍ਰੇਰਕ ਦੀ ਰਿਪੋਰਟ ਅਨੁਸਾਰ ਧਨੌਲਾ ਰੋਡ ‘ਤੇ ਨੈਸ਼ਨਲ ਹਾਈਵੇ ਉੱਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਅਕਾਲੀ ਆਗੂ ਸ੍ਰ. ਦਵਿੰਦਰ ਸਿੰਘ ਬੀਹਲਾ ਨੇ ਰੋਸ ਵਜੋਂ ਆਪਣੇ ਟਰੈਕਟਰ ਨੂੰ ਅੱਗ ਲਾ ਦਿਤੀ I ਜਿਸ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਬੁਝਾਇਆ I
ਯੂਥ ਅਕਾਲੀ ਦਲ ਵਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਪ੍ਰਦਸ਼ਨ, ਹਾਈਵੇ ਕੀਤਾ ਜਾਮ

ਅੰਤਮ ਸਾਹ ਤੱਕ ਕਿਸਾਨਾਂ ਲਈ ਲੜਾਈ ਲੜਾਂਗੇ- ਗੁਰਦੀਪ ਗੋਸ਼ਾ

ਲੁਧਿਆਣਾ: ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਲਿਆਉਂਦੇ ਗਏ ਖੇਤੀ ਆਰਡੀਨੈਂਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਜਲੰਧਰ ਬਾਈਪਾਸ ਚੌਕ ਨੇੜੇ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਪਾਰਟੀ ਹਾਈ ਕਮਾਂਡ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਸਲੇਮ ਟਾਬਰੀ ਇਲਾਕੇ ਵਿੱਚ ਉੱਤਰੀ ਹਲਕੇ ਵਿੱਚ ਪਾਰਟੀ ਵਲੋਂ ਰੱਖੇ ਗਏ ਵਿਰੋਧ ਪ੍ਰਦਸ਼ਨ ਵਿੱਚ ਸ਼ਾਮਲ ਹੋਏ ਅਤੇ ਲੁਧਿਆਣਾ-ਜਲੰਧਰ ਹਾਈਵੇ ਨੂੰ ਜਾਮ ਕੀਤਾ।

ਇਸ ਪ੍ਰਦਰਸ਼ਨ ਵਿੱਚ ਵਿਜੇ ਦਾਨਵ, ਮਦਨ ਲਾਲ ਬੱਗਾ, ਪੂਨਮ ਅਰੋੜਾ, ਮਨਪ੍ਰੀਤ ਸਿੰਘ ਬੰਟੀ, ਨੇਕ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਹੋਰ ਵੀ ਸ਼ਾਮਲ ਹੋਏ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਖੇਤੀਬਾੜੀ ਆਰਡੀਨੈਂਸਾਂ ਦਾ ਸਖਤ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ‘ਤੇ ਕਿਸਾਨਾਂ ਲਈ ਲੜਾਈ ਲੜੇਗੀ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੋ ਸਪਸ਼ਟ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਮੰਤਰੀ ਮੰਡਲ ਦੇ ਅਹੁਦਿਆਂ ਅਤੇ ਹੋਰ ਅਹੁਦਿਆਂ ਨੂੰ ਲੱਤ ਮਾਰਨ ਵਿੱਚ ਦੇਰ ਨਾਈ ਲਾਉਂਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਉਣ ਵਾਲੇ ਦਿਨਾਂ ਵਿੱਚ ਆਪਣੀ ਲੁਧਿਆਣਾ ਫੇਰੀ ਦੌਰਾਨ ਅਗਲਾ ਫੈਸਲਾ ਸੁਣਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਆਰਡੀਨੈਂਸ ਖ਼ਿਲਾਫ਼ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕਰੇਗੀ।

ਇਸ ਮੌਕੇ ਗਗਨਦੀਪ ਸਿੰਘ ਗਿਆਸਪੁਰਾ ਪ੍ਰਧਾਨ ਯੂਥ ਅਕਾਲੀ ਦਲ ਦੱਖਣੀ ਹਲਕੇ, ਵਰੁਣ ਮਲਹੋਤਰਾ, ਸੰਜੀਵ ਚੌਧਰੀ, ਦੀਪੂ ਗਿਆਸਪੁਰਾ, ਜਤਿੰਦਰ ਸਿੰਘ ਖਾਲਸਾ ਸਬਜੀਤ ਸਿੰਘ ਸੰਨੀ ਬੇਦੀ, ਈਸ਼ਾਨ ਸ਼ਰਮਾ, ਕਰਮਵੀਰ ਸਿੰਘ ਦੁੱਗਰੀ, ਅਮਨ ਭੱਟ, ਵਿਸ਼ਾਲ ਕੁਮਾਰ, ਅਮਨ ਸੈਣੀ, ਵਿਸ਼ਾਲ, ਮਨਵਿੰਦਰ ਸਿੰਘ ਦੁੱਗਰੀ, ਗੋਲਡੀ ਕੰਬੋਜ, ਸੰਨੀ ਬੇਦੀ, ਜੀਵਨ ਸਿੱਧੂ, ਅਰਵਿੰਦਰ ਸਿੰਘ ਅਵੀ, ਸਰਬਜੀਤ ਸਿੰਘ, ਗੁਰਦੀਪ ਸਿੰਘ ਡੋਗਰਾ, ਜਸਵੰਤ ਸਿੰਘ, ਬਿਕਰਮ ਸਿੰਘ, ਗੁਰਮਨਜੋਤ ਸਿੰਘ, ਅਮਨ ਮਹਿਤਾ, ਰਮਨਦੀਪ ਸਿੰਘ ਰਵੀਪਾਲ ਸਿੰਘ, ਜਗਰੂਪ ਬਬਲੀ, ਸਿਮਰਨਜੋਤ, ਸੰਨੀ, ਜਤਿਨ, ਅੰਸ਼ ਲੂਥਰਾ, ਰਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਹੋਰ ਹਾਜ਼ਰ ਸਨ।