ਜਗਰਾਉ ਪੁੱਲ – ਸੁਣੀਂ ਗਈ ਲੁਧਿਆਣਾ ਵਾਸੀਆਂ ਦੀ ਪੁਕਾਰ, ਪੁੱਲ ਹੋਇਆ 4 ਸਾਲ ਬਾਦ ਤਿਆਰ

ਲੁਧਿਆਣਾ, 23 ਸਿਤੰਬਰ ( ਕੰਵਰ ਅੰਮ੍ਰਿਤਪਾਲ ਸਿੰਘ)

ਪਿੱਛਲੇ 4 ਸਾਲ ਤੋ ਲਟਕਦਾ, ਅਨੇਕਾਂ ਡੈਡ ਲਾਈਨਾਂ ਤੋ ਬਾਅਦ ਜਗਰਾਓਂ ਪੁੱਲ ਹੁਣ ਲਗਭਗ ਤਿਆਰ ਹੋ ਗਿਆ ਹੈ। ਲੁਧਿਆਣਾ ਮਿਊਸਪਲ ਕਾਰਪੋਰਸ਼ਨ ਇਸ ਮਹੀਨੇ ਦੇ ਸ਼ੁਰੂ ਆਤ ਚ ਅਪਣਾ ਕੰਮ ਖਤਮ ਕਰਨ ਬਾਅਦ ਰੇਲਵੇ ਨੂੰ ਸੌਪ ਦਿੱਤਾ ਗਿਆ ਸੀ ਅਤੇ ਰੇਲਵੇ ਇੰਜੀਨਅਰ ਗੁਰਦੀਪ ਸਿੰਘ ਵਲੋਂ ਪ੍ਰੀਮੀਐਕ੍ਸ ਪਾਉਣ ਦਾ ਕੰਮ 15 ਸਿਤੰਬਰ ਤੱਕ ਖਤਮ ਕਰਨ ਦੀ ਡੈਡ ਲਾਈਨ ਦਿੱਤੀ ਗਈ ਸੀ।

ਪਰ ਹੁਣ ਸਾਰਾ ਕੰਮ ਲਗਭਗ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇੰਤਜ਼ਾਰ ਹੈ ਸਿਰਫ਼ ਲੀਡਰ ਸਾਬ ਦੇ ਰਿਬਨ ਕਟਣ ਦਾ।