ਹਲਕਾ ਗਿੱਲ ਤੋਂ 500 ਮੋਟਰਸਾਈਕਲਾਂ ਦਾ ਕਾਫਲਾ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਲੋਕ ਇਨਸਾਫ ਪਾਰਟੀ ਦੇ ਰੋਸ ਮਾਰਚ ‘ਚ ਹੋਵੇਗਾ ਸ਼ਾਮਲ :ਸੰਨੀ ਕੈਂਥ
ਪ੍ਰਿਤਪਾਲ ਸਿੰਘ
ਲੁਧਿਆਣਾ, 22 ਸਤੰਬਰ “ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਕਾਨੂੰਨ ਦੀ ਆੜ ਵਿਚ ਕੀਤੇ ਜਾ ਰਿਹੇ ਕਿਸਾਨਾ ਦੇ ਉਜਾੜੇ ਵਿਰੱੁਧ ਲੋਕ ਇਨਸਾਫ ਪਾਰਟੀ ਵਲੋਂ ਵਿਢੇ ਗਏ ਸੰਘਰਸ਼ ਤਹਿਤ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਰੋਸ ਮਾਰਚ ਕਰਦੇ ਹੋਏ ਸੰਸਦ ਘੇਰਨ ਦੇ ਪ੍ਰੋਗਰਾਮ ਵਿਚ ਵਿਧਾਨ ਸਭਾ ਹਲਕਾ ਤੋਂ ਲੋਕ ਇਨਸਾਫ ਪਾਰਟੀ ਦੇ ਵਰਕਰਾਂ, ਕਿਸਾਨਾ ਅਤੇ ਕਿਸਾਨ ਹਿਤੈਸ਼ੀਆਂ ਦਾ ਲਗਭਗ 500 ਮੋਟਰ ਸਾਈਕਲਾਂ ਦਾ ਕਾਫਲਾ ਸ਼ਾਮਲ ਹੋਵੇਗਾ”। ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਕੀਤੀ ਗਈ ਇਕ ਮੀਟਿੰਗ ਉਪਰੰਤ ਦੱਸਿਆ ਕਿ ਲੋਕ ਇਨਸਾਫ ਪਾਰਟੀ ਮੁੱਢ ਤੋਂ ਹੀ ਸਮੇ ਦੀਆਂ ਸਰਕਾਰਾਂ ਖਿਲਾਫ ਲੋਕ ਹਿੱਤ ਮੁੱਦੇ ਚੁੱਕਦੀ ਆ ਰਹੀ ਹੈ ਅਤੇ ਦੂਜੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਅਤੇ ਕਾਂਗਰਸ ਆਪਸ ਵਿਚ ਫਰੈਂਡਲੀ ਮੈਚ ਖੇਡਦੀਆਂ ਨਜਰ ਆਉਂਦੀਆਂ ਹਨ, ਜਿਹੜੀਆਂ ਇਕ ਦੂਜੇ ਖਿਲਾਫ ਬਿਆਨਬਾਜ਼ੀ ਤਾਂ ਕਰਦੀਆਂ ਹਨ ਪ੍ਰੰਤੂ ਕਾਰਵਾਈ ਕੋਈ ਨਹੀ ਕਰਦੀਆਂ। ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੋਰਾਨ ਹਜਾਰਾਂ ਕਰੋੜ ਰੁਪਏ ਦੇ ਘੱਪਲਿਆਂ ਦਾ ਇਲਜ਼ਾਮ ਤਾਂ ਕਾਂਗਰਸੀ ੳਾਉਂਦੇ ਰਹੇ ਹਨ ਪ੍ਰੰਤੂ ਸਤਾ ਵਿਚ ਆਉਣ ਤੇ ਕਾਰਵਾਈ ਕੋਈ ਨਹੀ ਕੀਤੀ, ਇਸੇ ਤਰਾਂ ਹੁਣ ਅਕਾਲੀ ਕਾਂਗਰਸੀ ਸਰਕਾਰ ਵਿਰੁੱਧ ਬੋਲ ਰਹੇ ਹਨ। ਉਨਾ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ ਅਤੇ ਇਨਾ ਮੋਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਲੂੰਬੜ ਚਾਲਾਂ ਬਾਰੇ ਸਭ ਜਾਣ ਚੁੱਕੇ ਹਨ। ਜਿਸ ਦਾ ਨਤੀਜਾ ਇਨਾ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਦੇਖਣ ਨੂੰ ਮਿਲ ਜਾਵੇਗਾ। ਇਸ ਮੋਕੇ ਤੇ ਉਨਾ ਮੀਟਿੰਗ ਵਿਚ ਹਾਜਰ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੀਟਿੰਗ ਵਿਚ ਸੰਨੀ ਕੈਂਥ ਤੋਂ ਇਲਾਵਾ ਦਵਿੰਦਰ ਸਿੰਘ ਗਿੱਲ, ਸੁੱਖਮਿੰਦਰ ਸਿੰਘ ਨਾਂਰੰਗਵਾਲ, ਹਰਜੀਤ ਸਿੰਘ ਨਿੱਕਾ, ਸਰਪੰਚ ਪਰਮਿੰਦਰ ਸਿੰਘ ਕੈਂਥ, ਵਰਿੰਦਰ ਖੇੜੀ, ਬੀਬੀ ਬਲਜੀਤ ਕੋਰ ਮਾਲੜਾ, ਪਰਮਿੰਦਰ ਸਿੰਘ ਲੰਬੜਦਾਰ, ਬਲਵਿੰਦਰ ਸਿਮਘ ਚੀਨਾ, ਸੁਰਿੰਦਰ ਸਿੰਘ ਮਲਿਕਪੁਰ, ਪਰਮਿੰਦਰ ਸਿੰਘ ਸੀਦਾਨਾ, ਸਿਕੰਦਰ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਹਰਦੀਪ ਸਿੰਘ ਦੀਪਾ, ਲਾਲੀ ਮਨਸੂਰਾਂ, ਜਗਜੀਤ ਸਿੰਘ ਰੁੜਕਾ, ਜਸਵੰਤ ਸਿੰਘ ਡੇਹਲੋਂ, ਗੋਰਾ ਦਾਦ, ਪਾਰਸ ਨਾਰੰਗ, ਜਸਵੰਤ ਸਿੰਘ, ਪੱਪੂ ਢੋਡੇ, ਇੰਦਰਜੀਤ ਸਿੰਘ ਹੁਸੈਨਪੁਰ, ਦਵਿੰਦਰ ਸਿੰਘ, ਸੁੱਖਵਿੰਦਰ ਸਿੰਘ ਸੁੱਖ ਆਦਿ ਹਾਜਰ ਸਨ।