ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਸਾਜ਼ ਵਾਦਨ ਪ੍ਰਤੀਯੋਗਤਾ ਦੇ ਬਲਾਕ ਪੱਧਰੀ ਨਤੀਜੇ ਐਲਾਨੇ -ਇਕ ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਭਾਗ

 

ਨਿਊਜ਼ ਪੰਜਾਬ

ਪਟਿਆਲਾ, 17 ਸਤੰਬਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਾਜ਼ ਵਾਦਨ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਇੱਕ ਹਜ਼ਾਰ ਤੋਂ ਵਧੇਰੇ (ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ) ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਭਾਸ਼ਨ ਮੁਕਾਬਲਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਹੋ ਚੁੱਕਿਆ ਹੈ। ਦੋਨੋਂ ਅਧਿਕਾਰੀਆਂ ਨੇ ਅਧਿਆਪਕਾਂ, ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਦਮਨਜੋਤ ਸਿੰਘ ਖੋਖ, ਭਾਦਸੋਂ-1 ‘ਚੋਂ ਸੁਖਚੈਨ ਸਿੰਘ ਕਕਰਾਲਾ, ਭਾਦਸੋਂ-2 ‘ਚੋਂ ਰਾਜਦੀਪ ਸਿੰਘ ਅੱਡਾ ਸਹੌਲੀ, ਭੁਨਰਹੇੜੀ-1 ‘ਚੋਂ ਸ਼ੈਰੀ ਸਿੰਘ ਜੱਲ੍ਹਾ ਖੇੜੀ, ਭੂਨਰਹੇੜੀ-2 ‘ਚੋਂ ਹਨੀ ਸਿੰਘ ਬਸਤੀ ਬਾਜ਼ੀਗਰ, ਦੇਵੀਗੜ੍ਹ ‘ਚੋਂ ਮੁਹੰਮਦ ਅਨਸ ਅਹਿਰੂ ਕਲਾਂ, ਪਟਿਆਲਾ-1 ‘ਚੋਂ ਕਿਰਨਜੀਤ ਕੌਰ ਅਰਬਨ ਅਸਟੇਟ-1, ਪਟਿਆਲਾ-2 ‘ਚੋਂ ਗੌਤਮ ਸ਼ਰਮਾ ਮਲਟੀਪਰਪਜ਼ ਪਾਸੀ ਰੋਡ, ਪਟਿਆਲਾ-3 ‘ਚੋਂ ਗੁਰਸ਼ਰਨ ਸਿੰਘ ਮਾਡਲ ਟਾਊਨ ਮਲਟੀਪਰਪਜ਼, ਰਾਜਪੁਰਾ-2 ਹੈਪੀ ਪਹਿਰ ਖੁਰਦ, ਸਮਾਣਾ-1 ‘ਚ ਕੋਮਲ ਅਰਨੋ, ਸਮਾਣਾ-2 ਸਿਮਰਨਜੀਤ ਕੌਰ ਬੰਮਣਾ ਅੱਵਲ ਰਹੀ।
ਮਿਡਲ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਯੁਵਰਾਜ ਸਿੰਘ ਘਣੀਵਾਲ, ਭਾਦਸੋਂ-2 ‘ਚੋਂ ਗਗਨਦੀਪ ਸਿੰਘ ਰਾਣੂ ਕਲਾਂ, ਭੁਨਰਹੇੜੀ-2 ‘ਚੋਂ ਲਵਪ੍ਰੀਤ ਸਿੰਘ ਸਨੌਰ (ਲੜਕੇ), ਦੇਵੀਗੜ੍ਹ ‘ਚੋਂ ਇਕਬਾਲ ਸਿੰਘ ਕਛਵਾ, ਘਨੌਰ ‘ਚੋਂ ਜਸਵਿੰਦਰ ਕੌਰ ਹਰਪਾਲਪੁਰ, ਪਟਿਆਲਾ-1 ‘ਚੋਂ ਉਸਮਾਨ ਅਲੀ ਦੌਣ ਕਲਾਂ, ਪਟਿਆਲਾ-2 ਹਰਮਨ ਸਿੰਘ ਸਿਵਲ ਲਾਈਨਜ਼, ਪਟਿਆਲਾ-3 ‘ਚੋਂ ਪ੍ਰਨੀਤ ਕੌਰ ਮਾਡਲ ਟਾਊਨ ਮਲਟੀਪਰਪਜ਼, ਰਾਜਪੁਰਾ-2 ਏਕਮਪ੍ਰੀਤ ਸਿੰਘ ਰਾਜਪੁਰਾ ਟਾਊਨ, ਸਮਾਣਾ-1 ‘ਚੋਂ ਪਰਵੇਜ਼ ਅਖਤਰ ਹਾਮਝੇੜੀ, ਸਮਾਣਾ-2 ‘ਚੋਂ ਸੁਖਪ੍ਰੀਤ ਸਿੰਘ ਨਮਾਦਾ ਤੇ ਸਮਾਣਾ-3 ‘ਚੋਂ ਸਿਮਰਨਜੀਤ ਕੌਰ ਮਰਦਾਂਹੇੜੀ ਅੱਵਲ ਰਹੀ।
ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਇਸ਼ਨੂਰ ਕੌਰ ਨਾਭਾ (ਲੜਕੀਆਂ), ਭਾਦਸੋਂ-1 ‘ਚੋਂ ਬਿੱਟੂ ਸਿੰਘ ਰੋਹਟਾ, ਭਾਦਸੋਂ-2 ‘ਚੋਂ ਜਸ਼ਨਦੀਪ ਸਿੰਘ ਕੌਰ,ਭੁਨਰਹੇੜੀ-1 ‘ਚੋਂ ਰਾਹੁਲ ਸ਼ਰਮਾ ਦੇਵੀਗੜ੍ਹ, ਭੁਨਰਹੇੜੀ-2 ‘ਚੋਂ ਹਰਸ਼ਦੀਪ ਸਿੰਘ ਸਨੌਰ, ਡਾਰੀਆਂ ‘ਚੋਂ ਗਗਨਦੀਪ ਸਿੰਘ ਸ਼ੰਭੂ ਕਲਾਂ, ਦੇਵੀਗੜ੍ਹ ‘ਚੋਂ ਪਰਨੀਤ ਕੌਰ ਬਿੰਜਲ, ਘਨੌਰ ‘ਚੋਂ ਸੁਹਾਨੀ ਅਲਾਮਦੀਪੁਰ, ਪਟਿਆਲਾ-1 ‘ਚੋਂ ਜਸਪ੍ਰੀਤ ਕੌਰ ਸਾਹਿਬ ਨਗਰ ਥੇੜ੍ਹੀ, ਪਟਿਆਲਾ-2 ‘ਚੋਂ ਜੱਗਪ੍ਰੀਤ ਸਿੰਘ ਸਿਵਲ ਲਾਈਨਜ਼ ਪਟਿਆਲਾ, ਪਟਿਆਲਾ-3 ‘ਚੋਂ ਮਨਪ੍ਰੀਤ ਕੌਰ ਸਿਉਣਾ, ਰਾਜਪੁਰਾ-2 ਕਰਨਵੀਰਪਾਲ ਸਿੰਘ ਝਾਂਸਲਾ, ਸਮਾਣਾ-1 ‘ਚੋਂ ਕੁਲਦੀਪ ਅਰਨੋ, ਸਮਾਣਾ-2 ‘ਚੋਂ ਗੁਰਭੇਜ ਸਿੰਘ ਨਮਾਦਾ ਅੱਵਲ ਰਹੀ।
ਇਸ ਮੌਕੇ ਡਿਪਟੀ ਡੀ.ਈ.ਓ (ਐਲੀ.) ਮਨਵਿੰਦਰ ਕੌਰ, ਨੋਡਲ ਅਫ਼ਸਰ (ਸੈ.) ਰਜਨੀਸ਼ ਗੁਪਤਾ ਤੇ ਨੋਡਲ ਅਫ਼ਸਰ (ਐਲੀ.) ਗੋਪਾਲ ਕ੍ਰਿਸ਼ਨ, ਸਹਾਇਕ ਨੋਡਲ ਅਫ਼ਸਰ ਰਣਜੀਤ ਸਿੰਘ ਧਾਲੀਵਾਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਬਲਹੇੜੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।
ਤਸਵੀਰ:-1. ਗੌਤਮ ਸ਼ਰਮਾ