ਵਿਧਾਇਕ ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਲੰਧਰ ਵਿੱਚ ਹਿਰਾਸਤ ‘ਚ ਲੈਣ ਬਾਅਦ ਪੁਲਿਸ ਨੇ ਰਿਹਾ ਕੀਤਾ
ਨਿਊਜ਼ ਪੰਜਾਬ
ਜਲੰਧਰ, 17 ਸਤੰਬਰ – ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਸਾਥੀਆਂ ਸਮੇਤ ਲੰਮਾ ਪਿੰਡ ਚੌਕ ਜਲੰਧਰ ਵਿਖੇ ਰੋਸ ਪ੍ਰਗਟ ਕਰਨ ‘ਤੇ ਹਿਰਾਸਤ ਵਿਚ ਲੈ ਲੈਣ ਉਪਰੰਤ ਰਿਹਾ ਕਰ ਦਿੱਤਾ । ਉਹ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਸਨ। ਪੁਲਿਸ ਨੇ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੂੰ ਥਾਣਾ ਡਵੀਜ਼ਨ ਨੰ. 8 ਵਿਚ ਰੱਖਿਆ ਹੋਇਆ ਸੀ ।