ਹੈਰਾਨੀਜਨਕ ਰਿਪੋਰਟ – ਕੌਮੀ ‘ ਸੇਰੋ ਸਰਵੇ ‘ ਅਨੁਸਾਰ ਭਾਰਤ ਵਿੱਚ ਮਈ ਵਿੱਚ ਹੀ 64 ਲੱਖ ਵਿਅਕਤੀ ਆਪਣੇ ਆਪ ਠੀਕ ਹੋ ਚੁੱਕੇ ਸਨ
ਨਿਊਜ਼ ਪੰਜਾਬ
ਨਵੀ ਦਿੱਲੀ , 11 ਸਤੰਬਰ – ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ICMR ਦੁਆਰਾ ਕੀਤੇ ਗਏ ਪਹਿਲੇ ਰਾਸ਼ਟਰੀ ਆਬਾਦੀ-ਆਧਾਰਿਤ ਸਰਵੇਖਣ ਦੇ ਨਤੀਜਿਆਂ ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਪਸ਼ਟ ਕੀਤਾ ਗਿਆ ਮਈ 2020 ਵਿੱਚ ਹੀ ਦੇਸ਼ ਅੰਦਰ ਕੁੱਲ 64 ਲੱਖ ਵਿਅਕਤੀ ਕੋਰੋਨਾ ਦੀਆਂ ਲਾਗਾਂ ਘਿਰ ਕੇ ਤੰਦਰੁਸਤ ਹੋ ਚੁੱਕੇ ਸਨ I ਰਿਪੋਰਟ ਅਨੁਸਾਰ ਭਾਰਤ ਵਿੱਚ 0.73% ਬਾਲਗਾਂ ਨੂੰ SARS-CoV-2 ਲਾਗ ਦਾ ਸਾਹਮਣਾ ਕਰਨਾ ਪਿਆ, ਜੋ ਕਿ ਮਈ 2020 ਦੇ ਸ਼ੁਰੂ ਤੱਕ ਕੁੱਲ 64 ਲੱਖ ਲਾਗਾਂ ਦੇ ਬਰਾਬਰ ਸੀ,
ਸਰਵੇਖਣ ਦੇ ਨਤੀਜਿਆਂ ਨੇ ਦਿਖਾਇਆ ਕਿ ਪੇਂਡੂ ਖੇਤਰਾਂ (ਪਿੰਡਾਂ) ਵਿੱਚ ਸੈਰੋਪੋਜੀਵਿਟੀ ਦਰ 69.4% ਸੀ, ਜਦੋਂ ਕਿ ਸ਼ਹਿਰੀ ਝੁੱਗੀਆਂ ਵਿੱਚ ਇਹ 15.9% ਅਤੇ ਸ਼ਹਿਰੀ ਗੈਰ-ਝੁੱਗੀਆਂ ਵਿੱਚ 14.6% ਦਰਜ ਕੀਤੀ ਗਈ ਸੀ।
18-45 ਸਾਲ (43.3) ਦੀ ਉਮਰ ਵਰਗ ਵਿੱਚ ਸੇਰੋਪੋਜੀਵਿਟੀ ਸਭ ਤੋਂ ਵੱਧ ਸੀ, ਜਿਸ ਦੇ ਬਾਅਦ 46-60 ਸਾਲ (39.5) ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸਭ ਤੋਂ ਘੱਟ ਸੇਰੋਪੋਜੀਵਿਟੀ ਸੀ।ਸਰਵੇਖਣ 11 ਮਈ ਤੋਂ 4 ਜੂਨ ਤੱਕ ਕੀਤਾ ਗਿਆ ਸੀ ਅਤੇ 28,000 ਵਿਅਕਤੀਆਂ ਨੂੰ ਕਵਰ ਕੀਤਾ ਗਿਆ ਸੀ ਜਿੰਨ੍ਹਾਂ ਦੇ ਖੂਨ ਦੇ ਨਮੂਨਿਆਂ ਨੂੰ COVID Kavach ELISA ਕਿੱਟ ਦੀ ਵਰਤੋਂ ਕਰਕੇ IGG ਐਂਟੀਬਾਡੀਜ਼ ਵਾਸਤੇ ਟੈਸਟ ਕੀਤਾ ਗਿਆ ਸੀ।
ਇਹ ਰਿਪੋਰਟਾਂ ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਸ ਵਿੱਚ ਨੋਟ ਕੀਤਾ ਗਿਆ ਸੀ ਕਿ ਸੇਰੋਸਰਵੇ ਇੱਕ ਚੋਣਵੇ ਤਰੀਕੇ ਨਾਲ ਨਮੂਨੇ ਲਏ ਗਏ ਸਨ , 700 ਪਿੰਡਾਂ/ਵਾਰਡਾਂ ਵਿੱਚ ਕੀਤਾ ਗਿਆ ਸੀ, ਜੋ 21 ਰਾਜਾਂ ਦੇ 70 ਜਿਲ੍ਹਿਆਂ ਵਿੱਚੋਂ ਚੁਣੇ ਗਏ ਸਨ I
ਕੁੱਲ 30,283 ਪਰਿਵਾਰਾਂ ਨੂੰ ਸਰਵੇਖਣ ਲਈ ਚੁਣਿਆ ਗਿਆ ਅਤੇ ਕੁੱਲ 28,000 ਵਿਅਕਤੀਆਂ ਨੇ ਨਿਜੀਤੋਰ ਤੇ ਭਾਗ ਲੈਣ ਲਈ ਸਹਿਮਤੀ ਹੋਏ । ਲਗਭਗ ਅੱਧਾ (48.5%) ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਦੀ ਉਮਰ 18 ਤੋਂ 45 ਸਾਲ ਾਂ ਦੇ ਵਿਚਕਾਰ ਸੀ ਅਤੇ ਇਨ੍ਹਾਂ ਵਿੱਚ 51.5% (14,390) ਔਰਤਾਂ ਸਨ I