ਡਿਪਟੀ ਕਮਿਸ਼ਨਰ ਮੋਗਾ ਲੋਕਾਂ ਦੇ ਕੋਵਿਡ 19 ਸਬੰਧੀ ਸੰਦੇਹ ਦੂਰ ਕਰਨ ਲਈ ਹੋਣਗੇ ਆਹਮੋਂ – ਸਾਹਮਣੇ

newspunjab.net      ਡਿਪਟੀ ਕਮਿਸ਼ਨਰ ਮੋਗਾ 9 ਸਤੰਬਰ ਨੂੰ ਫੇਸਬੁੱਕ ਲਾਈਵ ਜਰੀਏ ਹੋਣਗੇ ਮੋਗਾ ਵਾਸੀਆਂ ਦੇ ਰੁਬਰੂ
– ਜ਼ਿਲ੍ਹਾ ਵਾਸੀ ਫੇਸਬੁੱਕ ਪੇਜ਼ https://www.facebook.com/MogaDPRO ਜਰੀਏ ਕਰ ਸਕਣਗੇ ਪ੍ਰਸ਼ਾਸ਼ਨ ਨੂੰ ਸਵਾਲ
– ਸਿਹਤ ਵਿਭਾਗ ਦੇ ਮਾਹਰ ਡਾਕਟਰ, ਕਰੋਨਾ ਤੇ ਜਿੱਤ ਹਾਸਲ ਕਰ ਚੁੱਕੇ ਸ਼ਖਸ਼ ਕੋਵਿਡ 19 ਸਬੰਧੀ ਝੂਠੀਆਂ ਅਫ਼ਵਾਹਾਂ ਦੀ ਸੱਚਾਈ ਕਰਨਗੇ ਬਿਆਨ

ਨਿਊਜ਼ ਪੰਜਾਬ

ਮੋਗਾ, 8 ਸਤੰਬਰ: ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਵਾਸੀਆਂ ਨੂੰ ਕੋਵਿਡ 19 ਸਬੰਧੀ ਜ਼ਿਲ੍ਹੇ ਦੀ ਤਾਜ਼ਾ ਜਾਣਕਾਰੀ ਅਤੇ ਇਸ ਸਬੰਧੀ ਉਨ੍ਹਾਂ ਦੇ ਮਨਾਂ ਵਿੱਚ ਜਿਹੜੇ ਵੀ ਸੰਦੇਹ ਹਨ, ਨੂੰ ਦੂਰ ਕਰਨ ਲਈ ਫੇਸਬੁੱਕ ਲਾਈਵ ਜਰੀਏ  9 ਸਤੰਬਰ, 2020 ਨੂੰ ਸ਼ਾਮੀ 7 ਵਜੇ ਰਾਬਤਾ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਇਸ ਸਮੇ ਵਿੱਚ ਇਹ ਬਹੁਤ ਜਰੂਰੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਬੈਠਿਆਂ ਹੀ ਆਪਣੇ ਮੋਬਾਇਲ ਜਰੀਏ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੋੜਿਆ ਜਾ ਸਕੇ ਅਤੇ ਜਿਹੜੇ ਵੀ ਉਨ੍ਹਾਂ ਦੇ ਮਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਲਈ ਸਵਾਲ ਹਨ ਉਨ੍ਹਾਂ ਦੇ ਜਵਾਬ ਇਸ ਫੇਸਬੁੱਕ ਲਾਈਵ ਜਰੀਏ ਦਿੱਤੇ ਜਾ ਸਕਣ।ਉਨ੍ਹਾਂ ਦੱਸਿਆ ਕਿ ਅੱਜ ਕੱਲ ਜਿਹੜੀਆਂ ਵੀ ਸ਼ੋਸ਼ਲ ਮੀਡੀਆ ਵਿੱਚ ਕਰੋਨਾ ਟੈਸਟ ਨਾ ਕਰਵਾਉਣ ਜਾਂ ਹੋਰ ਅਫਵਾਹਾਂ ਫੈਲ ਰਹੀਆਂ, ਨੂੰ ਦੂਰ ਕਰਨਾ ਬਹੁਤ ਜਰੂਰੀ ਹੈ ਕਿਉਕਿ ਅਜਿਹੀਆਂ ਅਫ਼ਵਾਹਾਂ ਕੋਵਿਡ ਸੰਕਰਮਣ ਨੂੰ ਵਧਾਵਾ ਦੇ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਫੇਸਬੁੱਕ ਲਾਈਵ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਨੂੰ ਲਿਆ ਜਾਵੇਗਾ ਜਿਹੜੇ ਕਿ ਇਸ ਬਿਮਾਰੀ ਨਾਲ ਸਬੰਧਤ ਲੋਕਾਂ ਵਿਚਲੇ ਵਹਿਮ ਭਰਮਾਂ ਨੂੰ ਦੂਰ ਕਰਨਗੇ ਅਤੇ ਸਹੀ ਜਾਣਕਾਰੀ ਮੋਗਾ ਵਾਸੀਆਂ ਤੱਕ ਪਹੁੰਚਾਉਣਗੇ।
ਇਸ ਤੋ ਇਲਾਵਾ ਇਸ ਲਾਈਵ ਵਿੱਚ ਕਰੋਨਾ ਬਿਮਾਰੀ ਉੱਪਰ ਸਰਕਾਰੀ ਡਾਕਟਰੀ ਸਿਹਤ ਸੁਵਿਧਾਵਾਂ ਨਾਲ ਜਿੱਤ ਹਾਸਲ ਕਰ ਚੁੱਕੇ ਸ਼ਖਸ ਨਾਲ ਵੀ ਮੋਗਾ ਵਾਸੀਆਂ ਨੂੰ ਰੁਬਰੂ ਕਰਵਾਇਆ ਜਾਵੇਗਾ ਅਤੇ ਉਸਦੇ ਵਿਚਾਰਾਂ ਨੂੰ ਮੋਗਾ ਵਾਸੀਆਂ ਤੱਕ ਪਹੁੰਚਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਨਾ ਆ ਕੇ ਥੋੜੇ ਲੱਛਣ ਦਿਖਣ ਤੇ ਹੀ ਕਰੋਨਾ ਦਾ ਟੈਸਟ ਕਰਵਾਉਣ ਕਿਉਕਿ ਥੋੜੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਹਸਪਤਾਲ ਦਾਖਲ ਹੋਣ ਦੀ ਜਰੂਰਤ ਨਹੀ ਹੈ ਉਨ੍ਹਾਂ ਦਾ ਇਲਾਜ ਉਨ੍ਹਾ ਦੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਜਰੀਏ ਸੰਭਵ ਹੈ। ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਸਫਲ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਫੇਸਬੁੱਕ ਲਾਈਵ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਦੇ ਫੇਸਬੁੱਕ ਪੇਜ਼ https://www.facebook.com/MogaDPRO ਜਰੀਏ ਵੱਧ ਤੋ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਕਿ ਝੂਠੀਆਂ ਅਫਵਾਹਾਂ ਤੋ ਸੁਚੇਤ ਹੋ ਕੇ ਕਰੋਨਾ ਨੂੰ ਜਲਦ ਤੋ ਜਲਦ ਹਰਾਇਆ ਜਾ ਸਕੇ।