ਅਭਿਨੇਤਰੀ ਰੀਆ ਚੱਕਰਵਰਤੀ ਡਰੱਗਸ ਮਾਮਲੇ ਵਿੱਚ ਗ੍ਰਿਫ਼ਤਾਰ

ਨਿਊਜ਼ ਪੰਜਾਬ
ਮੁੰਬਈ , 8 ਸਤੰਬਰ – ਅਭਿਨੇਤਰੀ ਰੀਆ ਚੱਕਰਵਰਤੀ ਡਰੱਗਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ I ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਐੱਨ.ਸੀ.ਬੀ. ਨੇ ਐਨਡੀਪੀਸੀ ਦੀਆਂ ਧਾਰਾਵਾਂ 8ਸੀ, 27 ਏ, 29, 20ਬੀ ਅਤੇ 28 ਅਧੀਨ ਹੋਈ ਹੈ।
ਯਾਦ ਰਹੇ ਕਿ ਸੁਸ਼ਾਂਤ ਦੇ ਮਾਮਲੇ ਦੀ ਤਿੰਨ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਦੋਂ ਸੀ ਬੀ ਆਈ ਸੁਸ਼ਾਂਤ ਦੀ ਮੌਤ ਦੀ ਜਾਂਚ ਕਰ ਰਹੀ ਹੈ, ਤਾਂ ਈਡੀ ਆਰਥਿਕ ਮੁੱਦੇ ਦੀ ਜਾਂਚ ਕਰ ਰਹੀ ਹੈ, ਐਨਸੀਬੀ ਨਸ਼ਿਆਂ ਦੇ ਕੋਣ ‘ਤੇ ਨਜ਼ਰ ਰੱਖ ਰਹੀ ਹੈ। ਰੀਆ ਚੱਕਰਵਰਤੀ ਨੂੰ ਨਸ਼ੀਲੀਆਂ ਦਵਾਈਆਂ ਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਸ਼ਾਂਤ ਦੀ ਮੌਤ ਦੀ ਸੀ.ਬੀ.ਆਈ. ਜਾਂਚ ਵੀ ਜਾਰੀ ਹੈ।
ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਬਾਰੇ ਅਭਿਨੇਤਰੀ ਦੇ ਵਕੀਲ ਸਤੀਸ਼ ਮਨਸਿੰਦੇ ਦਾ ਬਿਆਨ ਵਿੱਚ ਕਿਹਾ, “ਇਕੱਲੀ ਕੁੜੀ ਨੂੰ ਤਿੰਨ ਏਜੰਸੀਆਂ ਤੰਗ ਕਰ ਰਹੀਆਂ ਹਨ । ਉਸ ਨੂੰ ਸਜ਼ਾ ਮਿਲ ਰਹੀ ਹੈ। ਰੀਆ ਨੂੰ ਮਾਨਸਿਕ ਰੋਗੀ ਨਾਲ ਪਿਆਰ ਸੀ ਅਤੇ ਹੁਣ ਉਸ ਨੂੰ ਸਜ਼ਾ ਮਿਲ ਰਹੀ ਹੈ। ‘
ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ , ਉਸ ਤੋਂ ਬਾਅਦ ਫੇਰ ਪੁੱਛ -ਗਿੱਛ ਦੁਬਾਰਾ ਕੀਤੀ ਜਾਵੇਗੀ