ਸੱਸਤੀਆਂ ਦਵਾਈਆਂ – 1260 ਕਰੋੜ ਰੁਪਏ ਦੀਆਂ ਦਵਾਈਆਂ ਲੋਕਾਂ ਨੂੰ 192 ਕਰੋੜ ਰੁਪਏ ਵਿੱਚ ਮਿਲੀਆਂ

newspunjab.net            ਜਨ ਔਸ਼ਧੀ ਕੇਂਦਰ ਲਾਕਡਾਉਨ ਦੌਰਾਨ ਕਾਰਜਸ਼ੀਲ ਰਹੇ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਕਾਰਜਾਂ ਨੂੰ ਬਣਾਈ ਰੱਖਿਆ । ਇਨਾਂ ਕੇਂਦਰਾਂ ਨੇ ਲਗਭਗ 15 ਲੱਖ ਫੇਸ ਮਾਸਕ, ਹਾਈਡਰੋਕਸਾਈਕਲੋਰੋਕਿਨ ਦੀਆਂ 80 ਲੱਖ ਗੋਲੀਆਂ ਅਤੇ 100 ਲੱਖ ਪੈਰਾਸਿਟਾਮੋਲ ਦੀਆਂ ਗੋਲੀਆਂ ਵੇਚੀਆਂ, ਜਿਸ ਨਾਲ ਨਾਗਰਿਕਾਂ ਦਾ ਤਕਰੀਬਨ 1260 ਕਰੋੜ ਰੁਪਇਆ ਬਚਿਆ ।

 

ਨਿਊਜ਼ ਪੰਜਾਬ

ਨਵੀ ਦਿੱਲੀ , 7 ਸਤੰਬਰ -ਦੇਸ਼ ਵਿੱਚ ਕੋਵਿਡ ਲਾਕਡਾਉਣ ਦੇ ਸਮੇਂ ਦੇ ਬਾਵਜੂਦ ਭਾਰਤ ਦੇ ਜਨਤੱਕ ਖੇਤਰ ਦੇ ਉਦਮਾਂ ਬਿਓਰੋ ਆਫ ਫਾਰਮਾ, ਪ੍ਰਧਾਨਮੰਤਰੀ ਜਨ ਔਸ਼ਧੀ ਪਰਿਯੋਜਨਾ-ਪੀਐਮਬੀਜੇਪੀ ਨੂੰ ਲਾਗੂ ਕਰਨ ਵਾਲੀ ਏਜੰਸੀ ਬੀ ਪੀ ਪੀ ਆਈ  ( Bureau of Pharma PSUs of India  ) ਨੇ ਦਵਾਈਆਂ ਦੀ ਵਿਕਰੀ ਵਿੱਚ 48.66 ਕਰੋੜ ਰੁਪਏ ਦਾ ਵਾਧਾ ਕਰਦਿਆਂ 31 ਜੁਲਾਈ, 2020 ਤੱਕ 191.90 ਕਰੋੜ ਰੁਪਏ ਦੀ ਕੀਮਤ ਦੀਆਂ ਦਵਾਈਆਂ ਵੇਚਣ ਦਾ ਰਿਕਾਰਡ ਕਾਇਮ ਕੀਤਾ I ਪਿਛਲੇ ਸਾਲ 2019-20 ਦੀ ਪਹਿਲੀ ਤਿਮਾਹੀ ਦੀ 75.48 ਕਰੋੜ ਦੀ ਵਿਕਰੀ ਦੇ ਮੁਕਾਬਲੇ ਵਿੱਚ ਇਸ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਅਤੇ ਟੈਸਟਿੰਗ ਸਮੇਂ ‘ਚ 146.59 ਕਰੋੜ ਰੁਪਏ ਦੀ ਵਿਕਰੀ ਕੀਤੀ । ਜੁਲਾਈ, 2020 ਦੇ ਮਹੀਨੇ ਵਿੱਚ, ਬੀਪੀਪੀਆਈ ਨੇ ਆਪਣੀ ਵਿਕਰੀ ਵਿੱਚ 48.66 ਕਰੋੜ ਰੁਪਏ ਦਾ ਵਾਧਾ ਕੀਤਾ । 31 ਜੁਲਾਈ, 2020 ਤੱਕ ਕੁੱਲ ਵਿਕਰੀ 191.90 ਕਰੋੜ ਰੁਪਏ ਤੱਕ ਰਹੀ ।

ਜਨ ਔਸ਼ਧੀ ਕੇਂਦਰ ਲਾਕਡਾਉਨ ਦੌਰਾਨ ਕਾਰਜਸ਼ੀਲ ਰਹੇ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਕਾਰਜਾਂ ਨੂੰ ਬਣਾਈ ਰੱਖਿਆ । ਇਨਾਂ ਕੇਂਦਰਾਂ ਨੇ ਲਗਭਗ 15 ਲੱਖ ਫੇਸ ਮਾਸਕ, ਹਾਈਡਰੋਕਸਾਈਕਲੋਰੋਕਿਨ ਦੀਆਂ 80 ਲੱਖ ਗੋਲੀਆਂ ਅਤੇ 100 ਲੱਖ ਪੈਰਾਸਿਟਾਮੋਲ ਦੀਆਂ ਗੋਲੀਆਂ ਵੇਚੀਆਂ, ਜਿਸ ਨਾਲ ਨਾਗਰਿਕਾਂ ਦਾ ਤਕਰੀਬਨ 1260 ਕਰੋੜ ਰੁਪਇਆ ਬਚਿਆ ।

ਇਨ੍ਹਾਂ ਕੇਂਦਰਾਂ ਵੱਲੋਂ ਵੇਚੀਆਂ ਗਈਆਂ ਦਵਾਈਆਂ ਦੀ ਮੌਜੂਦਾ ਬਾਸਕਟ ਵਿੱਚ 1250 ਦਵਾਈਆਂ ਅਤੇ 204 ਸਰਜੀਕਲ ਉਪਕਰਣ ਸ਼ਾਮਲ ਹਨ । ਇਸ ਦਾ ਟੀਚਾ 31 ਮਾਰਚ 2024 ਦੇ ਅੰਤ ਤਕ ਇਸ ਨੂੰ 2000 ਦਵਾਈਆਂ ਅਤੇ 300 ਸਰਜੀਕਲ ਉਤਪਾਦਾਂ ਤਕ ਵਧਾਉਣ ਦਾ ਹੈ ਤਾਂ ਜੋ ਇਲਾਜ ਦੇ ਸਾਰੇ ਥੈਰੇਪੀ ਸਮੂਹਾਂ ਜਿਵੇਂ ਕਿ ਐਂਟੀ ਡਾਇਬੈਬਟਿਕਸ, ਕਾਰਡੀਓਵੈਸਕੁਲਰ ਡਰੱਗਜ਼, ਐਂਟੀ-ਕੈਂਸਰ, ਐਨਜੈਜਿਕਸ ਅਤੇ ਐਂਟੀਪਾਇਰੇਟਿਕਸ, ਐਂਟੀ ਐਲਰਜੀ, ਗੈਸਟਰੋ ਇੰਟੇਸਟੀਨਲ ਏਜੈਂਟਾਂ, ਵਿਟਾਮਿਨ, ਖਣਿਜ ਅਤੇ ਖੁਰਾਕ ਪੂਰਕ, ਟ੍ਰਾਪਿਕਲ ਦਵਾਈਆਂ ਆਦਿ ਜਰੂਰੀ ਦਵਾਈਆਂ ਲੋਕਾਂ ਨੂੰ ਉਪਲਬੱਧ ਹੋ ਸਕਣ ।

ਜਨ ਔਸ਼ਧੀ ਦਵਾਈਆਂ ਦਾ ਮੁੱਲ ਘੱਟੋ ਘੱਟ 50% ਤੋਂ ਵੀ ਸਸਤਾ ਹੈ ਅਤੇ ਕੁਝ ਮਾਮਲਿਆਂ ਵਿੱਚ, ਬ੍ਰਾਂਡ ਵਾਲੀਆਂ ਦਵਾਈਆਂ ਦੀ ਮਾਰਕੀਟ ਕੀਮਤ ਨਾਲੋਂ 80% ਤੋਂ 90% ਤੱਕ ਸਸਤੀਆਂ ਹਨ । ਇਹ ਦਵਾਈਆਂ ਸਿਰਫ ਵਿਸ਼ਵ ਸਿਹਤ ਸੰਗਠਨ-ਜੀਐਮਪੀ ਦੇ ਆਦੇਸ਼ਾਂ ਦਾ ਪਾਲਣ ਕਰਨ ਵਾਲੇ ਨਿਰਮਾਤਾਵਾਂ ਤੋਂ ਖੁੱਲੇ ਟੈਂਡਰ ਦੇ ਅਧਾਰ ਤੇ ਖਰੀਦੀਆਂ ਜਾਂਦੀਆਂ ਹਨ । ਇਹ ਕੌਮੀ ਪੱਧਰ ‘ਤੇ ਪ੍ਰਮਾਣਿਤ ਲੈਬਾਂ’ ਤੇ ਦੋ ਪੜਾਵਾਂ ਦੀ ਸਖਤ ਗੁਣਵੱਤਾ ਜਾਂਚ ਪ੍ਰਕਿਰਿਆ ਵਿਚੋਂ ਲੰਘਦੀਆਂ ਹਨ ।

ਸਟੋਰਾਂ ਦੀ ਸੰਖਿਆ ਦੇ ਲਿਹਾਜ਼ ਨਾਲ, ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਚੂਨ ਫਾਰਮਾ ਚੇਨ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਟਿਕਾਉ ਅਤੇ ਨਿਯਮਤ ਕਮਾਈ ਵਾਲੇ ਸਵੈ-ਰੁਜ਼ਗਾਰ ਦਾ ਵਧੀਆ ਸਰੋਤ ਪ੍ਰਦਾਨ ਕਰ ਰਹੀ ਹੈ ਅਤੇ ਇਸ ਤਰੀਕੇ ਨਾਲ ਇਸ ਦੀ ਟੈਗਲਾਈਨ “ਸੇਵਾ ਭੀ, ਰੋਜ਼ਗਾਰ ਭੀ” ਨਾਲ ਸੱਚਾ ਨਿਆਂ ਕਰ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਨੇ ਦੇਸ਼ ਦੇ 11600 ਤੋਂ ਵੱਧ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਜਨਾ ਵਿੱਚ ਸ਼ਾਮਲ ਕਰਕੇ ਟਿਕਾਉ ਰੁਜ਼ਗਾਰ ਦੇਣ ਦਾ ਸਿੱਧਾ ਸਰੋਤ ਪ੍ਰਦਾਨ ਕੀਤਾ ਹੈ। ਕੇਂਦਰ ਮਾਲਕਾਂ ਨੂੰ ਮੁਹਈਆ ਕਰਾਏ ਜਾਣ ਵਾਲੇ 2.50 ਲੱਖ ਰੁਪਏ ਦੇ ਮੋਜੂਦਾ ਪ੍ਰੋਤਸਾਹਨ ਨੂੰ ਵਧਾ ਕੇ 5.00 ਲੱਖ ਕਰ ਦਿੱਤਾ ਗਿਆ ਹੈ ਜੋ ਮਹੀਨਾਵਾਰ ਕੀਤੀ ਜਾਣ ਵਾਲੀ ਖਰੀਦ ਦਾ @15% ਹੋਵੇਗਾ ਅਤੇ ਇਸਦੀ ਸੀਮਾ 15, 000 ਰੁਪਏ ਪ੍ਰਤੀ ਮਹੀਨਾ ਹੋਵੇਗੀ । ਜਨ ਔਸ਼ਧੀ ਸਕੀਮ ਫਾਰਮਾਸਿਉਟੀਕਲ ਵਿਭਾਗ ਵੱਲੋਂ ਨਵੰਬਰ 2008 ਵਿੱਚ ਦੇਸ਼ ਦੀ ਸਮੁੱਚੀ ਆਬਾਦੀ ਦੇ ਸਾਰੇ ਵਰਗਾਂ, ਖਾਸ ਕਰਕੇ ਗਰੀਬਾਂ ਅਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਲਈ ਮਿਆਰੀ ਦਵਾਈਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸੀ। (pibp1651906)