ਚੰਦਰਮਾ ਦੀਆਂ ਚਟਾਨਾਂ ਨੂੰ ਜੰਗਾਲ ਲੱਗਣ ਦੇ ਸੰਕੇਤ ਮਿਲੇ – ਚੰਦਰਮਾ ‘ਤੇ ਧਰਤੀ ਦੇ ਵਾਯੂਮੰਡਲ ਦਾ ਅਸਰ ਪੈ ਰਿਹਾ ? ਚੰਦਰਯਾਨ-1 ਦੁਆਰਾ ਭੇਜੀਆਂ ਗਈਆਂ ਤਸਵੀਰਾਂ ਤੋਂ ਪ੍ਰਗਟਾਵਾ -ਚੰਦਰਯਾਨ-3 ਨੂੰ 2021 ਦੇ ਸ਼ੁਰੂ ਵਿੱਚ ਕੀਤਾ ਜਾ ਸਕਦਾ ਹੈ ਲਾਂਚ

newspunjab.net         ਚੰਦਰਯਾਨ-3  ਨੂੰ 2021 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਚੰਦਰਯਾਨ-3 ਦਾ ਇੱਹ ਮਿਸ਼ਨ ਚੰਦਰਯਾਨ-2 ਦਾ ਮਿਸ਼ਨ ਦੁਹਰਾਏਗਾ ਅਤੇ ਇਸ ਵਿੱਚ ਇੱਕ ਲੈਂਡਰ ਅਤੇ ਰੋਵਰ ਹੋਵੇਗਾ ਜੋ ਚੰਦਰਯਾਨ-2 ਵਰਗਾ ਹੈ ਪਰ ਇਸ ਵਿੱਚ ਆਰਬਿਟਰ ਨਹੀਂ ਹੋਵੇਗਾ।ਇਸ ਦੌਰਾਨ ਭਾਰਤ ਦੇ ਪਹਿਲੇ ਮਨੁੱਖ-ਰਹਿਤ ਪੁਲਾੜ ਮਿਸ਼ਨ ਗਗਨਯਾਨ ਦੇ ਲਾਂਚ ਦੀ ਤਿਆਰੀ ਜਾਰੀ ਹੈ। ਸਿਖਲਾਈ ਪ੍ਰਕਿਰਿਆ ਅਤੇ ਹੋਰ ਕਾਰਵਾਈਆਂ ਵੀ ਚੱਲ ਰਹੀਆਂ ਹਨ।

ਨਿਊਜ਼ ਪੰਜਾਬ

ਨਵੀ ਦਿੱਲੀ , 7 ਸਤੰਬਰ – ਚੰਦ ‘ਤੋਂ ਇਸਰੋ ਦੇ ਪਹਿਲੇ ਮਿਸ਼ਨ ਨੇ ਕੁਝ ਤਸਵੀਰਾਂ ਭੇਜੀਆਂ ਹਨ ਜੋ ਦਿਖਾਉਂਦੀਆਂ ਹਨ ਕਿ ਚੰਦਰਮਾਂ ਦੀਆਂ ਚਟਾਨਾਂ ਨੂੰ ਜੰਗਾਲ ਲੱਗਣ ਦਾ ਪ੍ਰਗਟਾਵਾ ਹੋ ਰਿਹਾ ਹੈ I
ਉਕਤ ਜਾਣਕਾਰੀ ਪਰਮਾਣੂ ਊਰਜਾ ਅਤੇ ਪੁਲਾੜ ਦੇ ਵਿਕਾਸ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ . ਜਤਿੰਦਰ ਸਿੰਘ ਨੇ ਦੇਂਦਿਆਂ ਕਿਹਾ ਕਿ ਇਸ ਸਿੱਟੇ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਚੰਦਰਮਾ ਦੀ ਸਤਹ ਲੋਹੇ ਨਾਲ ਭਰਪੂਰ ਚਟਾਨਾਂ ਲਈ ਜਾਣੀ ਜਾਂਦੀ ਹੈ, ਪਰ ਪਾਣੀ ਅਤੇ ਆਕਸੀਜਨ ਦੀ ਮੌਜੂਦਗੀ ਬਾਰੇ ਪਤਾ ਨਹੀਂ ਹੈ, ਜੋ ਜੰਗਾਲ ਵਾਸਤੇ ਲੋਹੇ ਦੇ ਸੰਪਰਕ ਵਿੱਚ ਆਉਣ ਦੇ ਲਈ ਲੋੜੀਂਦੇ ਦੋ ਤੱਤ ਹਨ।
ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੋ ਸਕਦਾ ਹੈ ਕਿ ਧਰਤੀ ਦਾ ਆਪਣਾ ਵਾਯੂਮੰਡਲ ਇਸ ਵਿੱਚ ਮਦਦ ਕਰ ਰਿਹਾ ਹੋਵੇ, ਦੂਜੇ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਕਿ ਧਰਤੀ ਦਾ ਵਾਯੂਮੰਡਲ ਵੀ ਚੰਦਰਮਾ ਦੀ ਰੱਖਿਆ ਕਰ ਰਿਹਾ ਹੈ। ਇਸ ਤਰ੍ਹਾਂ ਚੰਦਰਯਾਨ-1 ਚੰਦ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਾਂ
ਚੰਦਰਮਾ ਦੇ ਧਰੁਵ ਤੇ ਪਾਣੀ ਹੈ, ਵਿਗਿਆਨੀ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਚੰਦਰਯਾਨ-3 ਦਾ ਸਵਾਲ ਹੈ, ਇਸ ਨੂੰ 2021 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਚੰਦਰਯਾਨ-3 ਦਾ ਇੱਹ ਮਿਸ਼ਨ ਚੰਦਰਯਾਨ-2 ਦਾ ਮਿਸ਼ਨ ਦੁਹਰਾਏਗਾ ਅਤੇ ਇਸ ਵਿੱਚ ਇੱਕ ਲੈਂਡਰ ਅਤੇ ਰੋਵਰ ਹੋਵੇਗਾ ਜੋ ਚੰਦਰਯਾਨ-2 ਵਰਗਾ ਹੈ ਪਰ ਇਸ ਵਿੱਚ ਆਰਬਿਟਰ ਨਹੀਂ ਹੋਵੇਗਾ।

ਇਸ ਦੌਰਾਨ ਭਾਰਤ ਦੇ ਪਹਿਲੇ ਮਨੁੱਖ-ਰਹਿਤ ਪੁਲਾੜ ਮਿਸ਼ਨ ਗਗਨਯਾਨ ਦੇ ਲਾਂਚ ਦੀ ਤਿਆਰੀ ਜਾਰੀ ਹੈ। ਸਿਖਲਾਈ ਪ੍ਰਕਿਰਿਆ ਅਤੇ ਹੋਰ ਕਾਰਵਾਈਆਂ ਵੀ ਚੱਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਗਗਨਯਾਨ ਦੀ ਯੋਜਨਾ ਵਿੱਚ ਕੁਝ ਰੁਕਾਵਟਾਂ ਆਈਆਂ ਹਨ, ਪਰ 2022 ਦੇ ਕਰੀਬ ਸਮਾਂ ਸੀਮਾ ‘ਤੇ ਰਹਿਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
( PIB ID1651819 )