ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ.ਐਮ.ਓ ਡਾਕਟਰ ਅਰੁਣ ਸ਼ਰਮਾ ਦੀ ਕੋਰੋਨਾ ਕਾਰਨ ਮੌਤ – ਸੋਗ ਦੀ ਲਹਿਰ

ਨਿਊਜ਼ ਪੰਜਾਬ
ਅਮ੍ਰਿਤਸਰ , 30 ਅਗਸਤ – ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ.ਐਮ.ਓ ਡਾਕਟਰ ਅਰੁਣ ਸ਼ਰਮਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ । ਉਹ 54 ਵਰ੍ਹਿਆਂ ਦੇ ਸਨ। ਡਾ: ਅਰੁਣ ਸ਼ਰਮਾ ਪਿਛਲੇ 10 ਦਿਨਾਂ ਤੋਂ ਹਸਪਤਾਲ ਵਿਚ ਜੇਰੇ ਇਲਾਜ ਸਨ ਤੇ ਉਨ੍ਹਾਂ ਵੱਲੋਂ ਬੜੀ ਦਲੇਰੀ ਨਾਲ ਕੋਰੋਨਾ ਵਾਇਰਸ ਦਾ ਮੁਕਾਬਲਾ ਕੀਤਾ ਜਾ ਰਿਹਾ ਸੀ।ਸੂਚਨਾ ਅਨੁਸਾਰ ਉਨ੍ਹਾਂ ਦੇ ਦੋਨੋ ਫੇਫੜੇ ਖਰਾਬ ਹੋ ਚੁੱਕੇ ਸਨ ਜਿਸ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਕੁਝ ਦਿਨ ਪਹਿਲਾਂ ਡਾ: ਸ਼ਰਮਾ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਹ ਇੱਕ ਪੰਜਾਬੀ ਗਾਣੇ ਤੇ ਝੂਮਦੇ ਨਜ਼ਰ ਆਏ ਸਨ। ਕਿਸੇ ਨੇ ਸੋਚਿਆ ਵੀ ਨਹੀਂ ਸੀ 54 ਵਰ੍ਹਿਆਂ ਦਾ ਹਿੰਮਤੀ ਡਾਕਟਰ ਕੋਰੋਨਾ ਦੀ ਭੇਟ ਚੜ੍ਹ ਜਾਵੇਗਾ I ਅਦਾਰਾ ਨਿਊਜ਼ ਪੰਜਾਬ ਵਲੋਂ ਸੇਵਾ ਵਿੱਚ ਲਗੇ ਇਸ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ I