ਤੁਸੀਂ ਵਿਆਹ ਹੁੰਦੇ ਤਾਂ ਬਹੁਤ ਵੇਖੇ ਹੋਣਗੇ ਪਰ ਇੱਹ ਨਵ-ਵਿਆਹੀ ਜੋੜੀ ਨੇ ਵਾਤਾਵਰਨ ਬਚਾਉਣ ਲਈ ਨਵਾਂ ਰਾਹ ਹੀ ਵਿਖਾ ਦਿੱਤਾ

ਨਿਊਜ਼ ਪੰਜਾਬ
ਜਗਰਾਓਂ, 29 ਅਗਸਤ – ਤੁਸੀਂ ਦੁਨੀਆ ਵਿੱਚ ਵਿਆਹ ਹੁੰਦੇ ਤਾਂ ਬਹੁਤ ਵੇਖੇ ਹੋਣਗੇ ਪਰ ਇੱਕ ਅਜਿਹਾ ਵਿਆਹ ਜੋ ਆਪਣੀਆਂ ਖੁਸ਼ੀਆਂ ਲੰਬੇ ਸਮੇ ਲਈ ਵਾਤਾਵਰਨ ਨੂੰ ਖੁਸ਼ਹਾਲ ਰੱਖ ਕੇ ਵੰਡਦਾ ਰਹੇਗਾ ਸ਼ਾਇਦ ਹੀ ਵੇਖਿਆ ਹੋਵੇਗਾ ! ਕਈ ਨਵ – ਵਿਆਹੀਆਂ ਜੋੜੀਆਂ ਹੇਲੀਕੇਪਟਰਾਂ , ਵਿਸ਼ੇਸ਼ ਜਹਾਜ਼ਾਂ ਜਾਂ ਬਹੁ ਕੀਮਤੀ ਢੰਗਾਂ ਨਾਲ ਦੁਨੀਆਂ ਨੂੰ ਵਿਖਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ਪਰ ਉਹ ਖੁਸ਼ੀਆਂ ਕੁਝ ਸਮਾਂ ਯਾਦ ਰਹਿਣ ਤੋਂ ਬਾਅਦ ਵੀਡਿਓ ਜਾ ਫੋਟੋਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੀਆਂ ਹਨ ,ਪਰ

newspunjab.net        ਜਿਲ੍ਹਾ ਲੁਧਿਆਣਾ ਦੇ ਪਿੰਡ ਗਾਲਿਬ ਕਲਾਂ ਦੀ ਨਵੀਂ ਵਿਆਹੀ ਜੋੜੀ ਨੇ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਪੌਦੇ ਲਗਾ ਕੇ ਕਰਦਿਆਂ ਵਾਤਾਵਰਨ ਅਤੇ ਸਾਫ ਸੁਥਰੇ ਆਲੇ ਦੁਆਲੇ ਪ੍ਰਤੀ ਅਵੇਸਲੇ ਹੋਏ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਸਮੂਹ ਪਰਿਵਾਰ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਖੁਸੀ ਅਤੇ ਗਮੀ ਦੇ ਮੌਕੇ ਉੱਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਚੌਗਿਰਦੇ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ।

ਦੱਸਣਯੋਗ ਹੈ ਕਿ ਪਿੰਡ ਗਾਲਿਬ ਕਲਾਂ ਦੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਵਰਿਆਮ ਸਿੰਘ ਦੇ ਪੁੱਤਰ ਗੁਰਸੇਵਕ ਸਿੰਘ ਦਾ ਬੀਤੇ ਦਿਨੀਂ ਵਿਆਹ ਸੀ। ਇਸ ਮੌਕੇ ਨੂੰ ਯਾਦਗਾਰੀ ਅਤੇ ਮਿਸਾਲੀ ਬਣਾਉਣ ਲਈ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਪੁੱਤਰ ਗੁਰਸੇਵਕ ਸਿੰਘ ਅਤੇ ਨੂੰਹ ਅਮਨਦੀਪ ਕੌਰ ਦੇ ਨਾਮ ਉਤੇ ਪੌਦੇ ਲਗਾਉਣਗੇ ਅਤੇ ਇਹਨਾਂ ਪੌਦਿਆਂ ਦੀ ਵਿਆਹੀ ਜੋੜੀ ਵੱਲੋਂ ਸੰਭਾਲ ਕੀਤੀ ਜਾਵੇਗੀ। ਅੱਜ ਵਿਆਹ ਤੋਂ ਅਗਲੇ ਦਿਨ ਵਿਆਹੀ ਜੋੜੀ ਵੱਲੋਂ ਇਹ ਪੌਦੇ ਲਗਾਏ ਗਏ ਅਤੇ ਅਹਿਦ ਲਿਆ ਗਿਆ ਕਿ ਉਹ ਇਹਨਾਂ ਪੌਦਿਆਂ ਦੀ ਸੰਭਾਲ ਕਰਨਗੇ।ਇਸ ਮੌਕੇ ਮਾਸਟਰ ਵਰਿਆਮ ਸਿੰਘ ਅਤੇ ਉਹਨਾਂ ਦੇ ਦੋਹਤੇ ਜਸਮਨਪ੍ਰੀਤ ਸਿੰਘ ਨੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਵਿਆਹ ਅਤੇ ਹੋਰ ਖੁਸ਼ੀ ਗਮੀ ਦੇ ਮੌਕਿਆਂ ਉਤੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਜਰੂਰ ਲਗਾਉਣ ਅਤੇ ਇਹਨਾਂ ਦੀ ਸੰਭਾਲ ਕਰਨੀ ਯਕੀਨੀ ਬਣਾਉਣ।

——————————–

ਤਸਵੀਰ
ਮਾਸਟਰ ਵਰਿਆਮ ਸਿੰਘ ਦੇ ਪੁੱਤਰ ਅਤੇ ਨੂੰਹ ਪੌਦੇ ਲਗਾ ਕੇ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਦੇ ਹੋਏ।