ਦੇਸ਼ ਦੀ ਵਾਗਡੋਰ ਸੰਭਾਲੀ ਨੌਜਵਾਨ ਕੁੜੀਆਂ ਨੇ
ਫਿਨਲੈਂਡ 28 ਫਰਵਰੀ (ਨਵਨੀਤ ਨਵੀ) ਯੂਰਪੀ ਸੰਘ ਦੇ ਦੇਸ਼ ਫਿਨਲੈਂਡ ਵਿੱਚ ਪਿਛਲੀ ਦਿਨੀ ਜੋ ਨਵੀ ਸਰਕਾਰ ਬਣੀ ਉਸਨੇ ਪੂਰੀ ਦੁਨੀਆਂ ਦੀਆ ਔਰਤਾਂ ਵਿੱਚ ਇਕ ਨਵਾਂ ਉਤਸਾਹ ਪੈਦਾ ਕਰ ਦਿਤਾ ਹੈ | ਦੇਸ਼ ਦੀ ਨਵੀ ਬਣੀ ਪ੍ਰਧਾਨ ਮੰਤਰੀ 34 ਸਾਲ ਦੀ ਸਨਾ ਮਰੀਨ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਹੈ | ਇਥੇ ਹੀ ਬਸ ਹੀ ਨਹੀਂ ਸਾਰੇ ਅਹਿਮ ਅਹੁਦਿਆਂ – ਸਿੱਖਿਆ ਮੰਤਰੀ ਲੀ ਐਂਡਰਸਨ (32ਸਾਲਾਂ) ਵਿਤ ਮੰਤਰੀ ਕਾਰਤੀ ਕੁਲਮਨੀ (32 ਸਾਲਾਂ) ਅਤੇ ਵਿਦੇਸ਼ ਮੰਤਰੀ ਅਫ਼ਰੀਸ਼ ਮਾਰੀਆਂ ਓਹੀਸਲੋ (34 ਸਾਲ ) ਤੇ ਵੀ ਇਹ ਨੌਜਵਾਨ ਕੁੜੀਆਂ ਕਾਬਜ ਹਨ | ਇਹ ਦੇਸ਼ ਦੁਨੀਆਂ ਦੇ ਸਭ ਤੋਂ ਜਿਆਦਾ ਤਰੱਕੀ ਕਰ ਰਹੇ ਦੇਸ਼ਾਂ ਵਿੱਚੋ ਇੱਕ ਹੈ