ਸ਼ਰਾਬ ਦਾ ਨਜ਼ਾਇਜ਼ ਧੰਦਾ – ਦੋਸ਼ੀ ਕਾਬੂ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ ,26 ਅਗਸਤ – ਲੁਧਿਆਣਾ ਵਿਖੇ ਸ਼ਰਾਬ ਦੀ ਗੈਰ – ਕਾਨੂੰਨੀ ਮੈਨੂਫੈਕਚਰਿੰਗ , ਗੈਰ – ਕਾਨੂੰਨੀ ਵਿਕਰੀ ਅਤੇ ਸਮੱਗਲਿੰਗ ਨੂੰ ਰੋਕਣ ਲਈ ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ , ਕਮਿਸ਼ਨਰ ਪੁਲਿਸ , ਲੁਧਿਆਣਾ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸ੍ਰੀ ਸਿਮਰਤਪਾਲ ਸਿੰਘ ਢੀਂਡਸਾ ਪੀ.ਪੀ.ਐਸ , ਡਿਪਟੀ ਕਮਿਸ਼ਨਰ ਪੁਲਿਸ – ਡਿਟੈਕਟਿਵ ਲੁਧਿਆਣਾ , ਸ੍ਰੀ ਦੀਪਕ ਪਾਰਿਕ ਆਈ.ਪੀ.ਐਸ ਏ.ਡੀ.ਸੀ.ਪੀ -1 ਲੁਧਿਆਣਾ ਅਤੇ ਸ੍ਰੀ ਜੰਗ ਬਹਾਦਰ ਸ਼ਰਮਾ ਪੀ.ਪੀ.ਐਸ , ਏ.ਸੀ.ਪੀ. ਸਥਾਨਕ ਲੁਧਿਆਣਾ ਦੀ ਨਿਗਰਾਨੀ ਹੇਠ ਥਾਣੇਦਾਰ ਯਸ਼ਪਾਲ ਸ਼ਰਮਾ , ਇੰਚਾਰਜ ਐਂਟੀ ਸਮੱਗਲਿੰਗ ਸੈਂਲ ਲੁਧਿਆਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਿਤੀ 25-08-2020 ਨੂੰ ASI ਮੇਜਰ ਸਿੰਘ ਨੂੰ 775 / TTN ਨੇ ਸਮੇਤ ਪੁਲਿਸ ਪਾਰਟੀ ਦੇ ਨੀਰਜ ਕਪੂਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੂੰ 4834 ਗਲੀ ਨੂੰ 13 ਦੁਰਗਾਪੁਰੀ ਥਾਣਾ ਹੈਬੋਵਾਲ ਲੁਧਿਆਣਾ ਦੇ ਬਿਆਨਾਂ ਪਰ ਦੌਰਾਨੇ ਰੇਡ ਫੁਹਾਰਾ ਚੌਕ ਲੁਧਿਆਣਾ ਤੋਂ ਦੋਸ਼ੀ ਰਵੀ ਦੁੱਗਲ ਪੁੱਤਰ ਸੁਰਿੰਦਰ ਮੋਹਨ ਦੁੱਗਲ ਵਾਸੀ ਮਕਾਨ ਨੂੰ 1284 ਸੈਕਟਰ -21 ਪੰਚਕੂਲਾ ਹਰਿਆਣਾ ਨੂੰ ਸਮੇਤ 12 ਬੋਤਲਾਂ ਸ਼ਰਾਬ ਅਤੇ 01 ਪਊਆ ਸ਼ਰਾਬ ਮਾਰਕਾ IMPERIAL BLUE , 01 ਪਊਆ ਸ਼ਰਾਬ ਮਾਰਕਾ OFFICER’S CHOICE BLUE PURE GRAIN WHISKY , 02 ਬੋਤਲਾਂ ਸ਼ਰਾਬ ਅਤੇ 01 ਪਊਆ ਸ਼ਰਾਬ ਮਾਰਕਾ ROYAL STAG DELUXE WHISKY , 01 ਪਊਆ ਸ਼ਰਾਬ ਮਾਰਕਾ McDoWELL’S NO 1 , 02 ਬੈਗ ਅਤੇ 8 ) , ( ) ) ) ਰੁਪਏ ਭਾਰਤੀ ਕਰੰਸੀ ਨੋਟ ਦੇ ਕਾਬੂ ਕੀਤਾ । ਜੋ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਵੀ ਦੁੱਗਲ ਵੱਲੋ ਪਹਿਲਾਂ ਵੀ ਪੰਜਾਬ ਦੇ ਕਈ ਰਾਜਾਂ ਅਤੇ ਗੈਰ ਸਟੇਟਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਪਾਸੋਂ ਠੱਗੀਆਂ ਮਾਰੀਆਂ ਗਈਆ ਹਨ । ਜਿਸ ਦੇ ਖਿਲਾਫ ਮੁੱਕਦਮਾ ਨੰ : 302 ਮਿਤੀ 25-08-2020 ਅ / ਧ 61/1/14 Ex Act , 120 IPC ਥਾਣਾ ਡਵੀਜਨ ਨੂੰ 8 ਲੁਧਿਆਣਾ ਦਰਜ ਰਜਿਸਟਰ ਕਰਾਇਆ ਗਿਆ । ਇਸ ਤੋਂ ਇਲਾਵਾ ਨਜਾਇਜ ਸ਼ਰਾਬ ਸਬੰਧੀ ਹੋਰ ਵੀ ਰੇਡਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ । ਬ੍ਰਾਮਦਗੀ : 02 ਬੋਤਲਾਂ ਸ਼ਰਾਬ ਅਤੇ 01 ਪਊਆ ਸ਼ਰਾਬ ਮਾਰਕਾ IMPERIAL BLUE SELECT GRAIN WHISKY , 01 ਪਊਆ ਸ਼ਰਾਬ ਮਾਰਕਾ OFFICER’S CHOICE BLUE PURE GRAIN WHISKY , 02 ਬੋਤਲਾਂ ਸ਼ਰਾਬ ਅਤੇ 01 ਪਊਆ ਸ਼ਰਾਬ ਮਾਰਕਾ ROYAL STAG DELUXE WHISKY , 01 ਪਊਆ ਸ਼ਰਾਬ ਮਾਰਕਾ McDoWELL’S NO 1 , 02 ਡੈਅਰੀਆ , 01 ਡੱਬੀ ਪਲਾਸਟਿਕ ਜਿਸ ਵਿੱਚ ਵਿਸਟਿੰਗ ਕਾਰਡ , 01 ਕਾਰਡ ਹੋਲਡਰ , 02 ਬੈਗ ਅਤੇ 80,000 ਰੁਪਏ ਭਾਰਤੀ ਕਰੰਸੀ ਨੋਟ ।
=============