ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ 7 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ ,25 ਅਗਸਤ – ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਤੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਜੁਆਇੰਟ ਕਮਿਸ਼ਨਰ ਜੋਨ -3 ਲੁਧਿਆਣਾ , ਸ੍ਰੀ ਸਮੀਰ ਵਰਮਾ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ -3 ਲੁਧਿਆਣਾ ਅਤੇ ਸ੍ਰ . ਗੁਰਪ੍ਰੀਤ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਅਧਾਰ ਤੇ ਇੰਸਪੈਕਟਰ ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਲਾਡੂਵਾਲ ਵਲੋਂ ਸਮੇਤ ਪੁਲਿਸ ਪਾਰਟੀ ਦੇ ਵਿੱਢੀ ਮੁਹਿੰਮ ਤਹਿਤ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ 7 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਇਕ ਵੱਡੀ ਕਾਮਯਾਬੀ ਹਾਂਸਲ ਕੀਤੀ ਹੈ ।
ਮੁਕੱਦਮਾ ਨੰਬਰ : – 55 ਮਿਤੀ 23 // 2020 ਜੁਰਮ 302 , 307 , 149 , 120 ਬੀ ਭ : ਦੰਡ ਥਾਣਾ ਲਾਡੋਵਾਲ ਜਿਲਾ ਲੁਧਿਆਣਾ । ਹਾਲਾਤ ਮੁਕੱਦਮਾ : – ਮਿਤੀ 23/6/2020 ਨੂੰ ਐਸ.ਐਚ.ਓ ਥਾਣਾ ਲਾਡੂਵਾਲ ਨੂੰ ਇਤਲਾਹ ਮਿਲੀ ਕਿ ਮਿਤੀ 22/6/2020 ਦੀ ਰਾਤ ਸਤਿਕਾਰ ਪੇਪਰ ਮਿੱਲ ਹੰਬੜਾ ਲੁਧਿਆਣਾ ਦੇ ਵਰਕਰ ਵਕੀਲ ਅਹਿਮਦ ਅਤੇ ਅਰਜੁਨ ਪਾਲ ਦੀ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਕੁੱਟਮਾਰ ਹੋਈ ਸੀ ਜਿਸ ਤੇ ਜਖਮੀ ਇਕ ਵਿਅਕਤੀ ਵਕੀਲ ਅਹਿਮਦ ਡੀ.ਐਮ.ਸੀ ਹਸਪਤਾਲ ਦਾਖਿਲ ਹੋਇਆ ਅਤੇ ਦੂਸਰਾ ਜਖਮੀ ਵਿਅਕਤੀ ਅਰਜੁਨ ਪਾਲ ਉਕਤ ਪ੍ਰੀਤ ਨਰਸਿੰਗ ਹੋਮ ਹੰਬੜਾ ਦਾਖਿਲ ਹੋਇਆ ਸੀ । ਦੌਰਾਨੇ ਇਲਾਜ਼ ਵਕੀਲ ਅਹਿਮਦ ਦੀ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਮੌਤ ਹੋਣ ਕਾਰਣ ਦੂਸਰੇ ਮਜਰੂਥ ਅਰਜੁਨ ਪਾਲ ਦੇ ਬਿਆਨ ਪਰ ਮੁਕਦਮਾ ਨੰਬਰ 55 ਮਿਤੀ 23/6/2020 ਜੁਰਮ 302,307 , 149 , 120 ਬੀ ਭ : ਦੰਡ ਥਾਣਾ ਲਾਡੂਵਾਲ ਜਿਲਾ ਲੁਧਿਆਣਾ ਬਰਖਿਲਾਫ਼ 6-7 ਨਾ ਮਾਲੂਮ ਵਿਅਕਤੀਆ ਦੇ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਦੌਰਾਨੇ ਤਫਤੀਸ ਪਾਇਆ ਗਿਆ ਕਿ ਵਾਰਦਾਤ ਵਾਲੇ ਦਿਨ ਦੋਸ਼ੀ ਲਵਪ੍ਰੀਤ ਸਿੰਘ ਅਤੇ ਵਰਕਰ ਵਕੀਲ ਅਹਿਮਦ ਤੋਂ ਅਰਜੂਲ ਪਾਲ ਦਾ ਫੈਕਟਰੀ ਵਿਚ ਆਪਸੀ ਤਕਰਾਰ ਹੋਇਆ ਸੀ ।
ਵਾਰਦਾਤ ਵਾਲੇ ਦਿਨ ਦੋਸ਼ੀ ਲਵਪ੍ਰੀਤ ਸਿੰਘ ਨੇ ਆਪਣੇ ਦੋਸਤਾਂ ਨੂੰ ਵਕੀਲ ਅਹਿਮਦ ਤੇ ਅਰਜੂਲ ਪਾਲ ਦੀ ਕੁੱਟਮਾਰ ਕਰਨ ਲਈ ਸੱਦ ਲਿਆ ਸੀ ਤੇ ਆਪ ਉਸ ਦਿਨ ਫੈਕਟਰੀ ਤੋਂ ਬਾਹਰ ਨਹੀਂ ਨਿਕਲਿਆ । ਲਵਪ੍ਰੀਤ ਸਿੰਘ ਦੇ ਦੋਸਤਾਂ ਨੇ ਵਰਕਰ ਵਕੀਲ ਅਹਿਮਦ ਤੇ ਅਰਜੁਲ ਪਾਲ ਦੀ ਕੁੱਟਮਾਰ ਕੀਤੀ ਸੀ।ਵਕੀਲ ਅਹਿਮਦ ਦੀ ਦੌਰਾਨ ਇਲਾਜ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਸੀ । ਮਿਤੀ 24/8/202 ) ਨੂੰ ਇੰਜ ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਲਾਡੂਵਾਲ ਲੁਧਿਆਣਾ ਪਾਸ ਇੱਕ ਮੋਹਤਵਾਰ ਵਿਅਕਤੀ ਨੇ ਆਪਣਾ ਬਿਆਨ ਤਹਿਰੀਰ ਕਰਾਇਆ ਕਿ ਮਿਤੀ 22 / 23-6-2020 ਦੀ ਦਰਮਿਆਨੀ ਰਾਤ ਨੂੰ ਜੋ ਕੁੱਟਮਾਰ ਦੀ ਵਾਰਦਾਤ ਵਕੀਲ ਅਹਿਮਦ ਅਤੇ ਅਰਜੁਨ ਪਾਲ ਨਾਲ ਹੋਈ ਸੀ । ਦੌਰਾਨੇ ਇਲਾਜ ਵਕੀਲ ਅਹਿਮਦ ਦੀ ਮੌਤ ਹੋ ਗਈ ਸੀ । ਉਕਤ ਵਾਰਦਾਤ ਵਿੱਚ ਹੋਠ ਲਿਖੇ ਸ਼ਾਮਿਲ ਵਿਅਕਤੀਆ ਨੇ ਮੋਹਤਵਾਰ ਵਿਅਕਤੀ ਪਾਸ ਪਹੁੰਚ ਕਰਕੇ ਦੱਸਿਆ ਕਿ ਸਾਡੇ ਪਾਸੇ ਇਹ ਵਾਰਦਾਤ ਹੋਈ ਸੀ ਸਾਨੂੰ ਆਪ ਪੁਲਿਸ ਪਾਸ ਪੈਮ ਕਰਵਾ ਦਿਉ ਸਾਡੇ ਪਾਸੇ ਗਲਤੀ ਸਹਿਬਨ ਹੋਈ ਹੈ । ਜਿਸ ਕਰਕੇ ਮੁਕੱਦਮਾ ਹਜਾ ਵਿੱਚ ਸਾਰੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮਿਤੀ 24-8 20124 ) ਨੂੰ ਮੁਖਬਰ ਖਾਸ ਦੀ ਇਤਲਾਹ ਤੇ ਹੇਠ ਲਿਖੇ ਦੋਸੀਆਨ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸੀ ਰਾਹੁਲ ਕੁਮਾਰ ਯਾਦਵ ਦੀ ਗ੍ਰਿਫਤਾਰੀ ਬਾਕੀ ਹੈ ।
ਦੋਸ਼ੀ – 1 ਲਵਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 20 ਸਾਲ ( ਗ੍ਰਿਫਤਾਰੀ ਮਿਤੀ 24.8.2020 ) ? ਗੁਰਸੇਵਕ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੋਸਪੁਰ ਥਾਣਾ ਲਾਤੂਵਾਲ ਲੁਧਿਆਣਾ ਉਮਰ ਕਰੀਬ 20 ਸਾਲ ( ਗ੍ਰਿਫਤਾਰੀ ਮਿਤੀ 24.8.2020 ) ਤੇ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 18 ਸਾਲ ( ਗ੍ਰਿਫਤਾਰੀ ਮਿਤੀ 24.8.2020 ) 4 ਰਾਜਵੀਰ ਸਿੰਘ ਉਰਫ ਰਾਜਾ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 18 ਸਾਲ ( ਗ੍ਰਿਫਤਾਰੀ ਮਿਤੀ 24.8.2020 ) 5 ਪ੍ਰਭਜੋਤ ਸਿੰਘ ਉਰਫ ਬੱਬਾ ਪੁੱਤਰ ਮਨਜੀਤ ਸਿੰਘ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 2 ਸਾਲ ( ਗ੍ਰਿਫਤਾਰੀ ਮਿਤੀ 24.8.2020 ) ਸਰਨਪ੍ਰੀਤ ਸਿੰਘ ਪੁੱਤਰ ਸਰਨ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 20 ਸਾਲ ( ਗ੍ਰਿਫਤਾਰੀ ) ਮਿਤੀ 24.8.2020 ) ਜਸਮੀਤ ਸਿੰਘ ਉਰਫ ਬੰਟੀ ਪੁੱਤਰ ਕੁਲਵਿੰਦਰ ਸਿੰਘ ਉਰਫ ਬੱਬੀ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ ਉਮਰ ਕਰੀਬ 22 ਸਾਲ ਗ੍ਰਿਫਤਾਰੀ ) ਮਿਤੀ 24.8.2020 ) 8 ਰਾਹੁਲ ਕੁਮਾਰ ਯਾਦਵ ਪੁੱਤਰ ਸਵੀ ਕੁਮਾਰ ਵਾਸੀ ਪਿੰਡ ਮਡਸਾ ਢਾਕਖਾਨਾ ਜੀ ਓਪੁਰ ਥਾਣਾ ਜਮਾਨੀਆ ਤਹਿਸੀਲ ਜਮਾਨੀਆ ਜਿਲ੍ਹਾ ਗਾਜੀਪੁਰ , ਯੂ.ਪੀ ਹਾਲ ਵਾਸੀ ਕਿਰਾਏਦਾਰ ਲਵਲੀ ਦਾ ਮਕਾਨ ਪਿੰਡ ਗੋਸਪੁਰ ਥਾਣਾ ਲਾਡੂਵਾਲ ਲੁਧਿਆਣਾ । ( ਮਫ਼ਰੂਰ )