ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਹੁਣ ਬਹੁਤ ਹੋ ਚੁੱਕਿਆ – – – ਆਉਣ ਵਾਲੇ ਹਫਤਿਆਂ ਵਿੱਚ ਸਥਿਤੀ ਦੇ ਵਿਗੜਨ ਦੀਆਂ ਸੰਭਾਵਨਾਂ ਹਨ।” – 5 ਸ਼ਹਿਰਾਂ ਵਿੱਚ ਅੱਧੀਆਂ ਦੁਕਾਨਾਂ ਵਾਰੀ ਨਾਲ ਖੁਲਣਗੀਆਂ , ਰਾਤ ਦਾ ਕਰਫਿਊ – ਦੋ ਦਿੱਨ ਸਾਰੀ ਜਨਤਾ ਰਹੇਗੀ ਘਰਾਂ ਅੰਦਰ – ਕਾਰੋਬਾਰ ਫੈਕਟਰੀਆਂ ਬਾਰੇ – –
newspunjab.net ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਹੁਣ ਬਹੁਤ ਹੋ ਚੁੱਕਿਆ ਹੈ ਅਤੇ ਤੁਹਾਨੂੰ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਖਤ ਕਦਮ ਚੁੱਕਣੇ ਚਾਹੀਦੇ ਹਨ।” ਸੂਬੇ ਵਿੱਚ ਹੁਣ ਤੱਕ ਕੋਵਿਡ ਨਾਲ ਹੋਈਆਂ 920 ਮੌਤਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, ”ਹਰੇਕ ਮੌਤ ਨਾਲ ਮੈਨੂੰ ਦੁੱਖ ਹੁੰਦਾ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਸਥਿਤੀ ਦੇ ਵਿਗੜਨ ਦੀਆਂ ਸੰਭਾਵਨਾਂ ਹਨ।”
ਨਿਊਜ਼ ਪੰਜਾਬ –
ਚੰਡੀਗੜ੍ਹ 20 ਅਗਸਤ – ਪੰਜਾਬ ਵਿੱਚ ਅੱਜ ਕੋਰੋਨਾ ਮਰੀਜ਼ਾਂ ਦੀ ਗਿਣਤੀ 1741 ਪੁੱਜਣ ਤੇ 37 ਮਰੀਜ਼ਾਂ ਦੀ ਮੌਤ ਹੋਣ ਦੀ ਸਰਕਾਰੀ ਰਿਪੋਰਟ ਇੱਹ ਸਾਬਤ ਕਰਦੀ ਹੈ ਰਾਜ ਵਿੱਚ ਕੋਰੋਨਾ ਮਹਾਮਾਰੀ ਦੀ ਕਰੋਪੀ ਰੋਜ਼ਾਨਾ ਵਧਦੀ ਹੀ ਜਾ ਰਹੀ ਹੈ ਜਿਸ ਨੂੰ ਰੋਕਣ ਵਾਸਤੇ ਸਰਕਾਰ ਵਲੋਂ 31 ਅਗਸਤ ਤੱਕ ਸਖਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜੇ ਸਥਿਤੀ ਕਾਬੂ ਵਿੱਚ ਨਾ ਆਈ ਤਾ ਇੱਹ ਪਾਬੰਦੀਆਂ ਅਗੇ ਵੱਧ ਸਕਦੀਆਂ ਹਨ I ਜਾਰੀ ਹਦਾਇਤਾਂ ਅਨੁਸਾਰ – – –
21 ਅਗਸਤ ਤੋਂ ਹੀ ਹਫਤੇ ਦੇ ਅੰਤਲੇ ਦਿਨਾਂ (ਵੀਕਐਂਡ) ਲਈ ਲੌਕਡਾਊਨ ਅਤੇ ਸੂਬੇ ਦੇ ਸਾਰੇ 167 ਸ਼ਹਿਰਾਂ/ਕਸਬਿਆਂ ਵਿੱਚ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਲਾਗੂ ਰਹੇਗਾ I
ਸ਼ਨੀਵਾਰ ਅਤੇ ਐਤਵਾਰ ਘਰੋਂ ਬਾਹਰ ਆਉਣ ਤੇ ਰੋਕ ਲਾਈ ਗਈ ਹੈ ਅਤੇ ਦੋਨੋ ਦਿਨ ਲੌਕਡਾਊਨ ਲਾਗੂ ਰਹਿਣ ਕਾਰਨ ਸਿਰਫ ਜਰੂਰੀ ਸੇਵਾਵਾਂ ਨਾਲ ਸਬੰਧਿਤ ਦੁਕਾਨਾਂ ਖੁਲ੍ਹਣਗੀਆਂ ਆਮ ਦੁਕਾਨਾਂ ਬੰਦ ਰਹਿਣਗੀਆਂ | ਉਕਤ ਆਰਡਰ ਅਨੁਸਾਰ ਫੈਕਟਰੀਆਂ ਬਾਰੇ ਕੋਈ ਵੱਖਰੀ ਰਿਆਇਤ ਨਹੀਂ ਦਿੱਤੀ ਗਈ , ਇਸ ਬਾਰੇ ਡਿਪਟੀ ਕਮਿਸ਼ਨਰ ਦੇ ਆਰਡਰ ਦੀ ਉਡੀਕ ਕੀਤੀ ਜਾ ਰਹੀ ਹੈ I ਹਾਲ ਦੀ ਘੜੀ ਉਕਤ ਆਰਡਰ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੇ 31 ਅਗਸਤ ਤੱਕ ਲਾਗੂ ਹਨ I
31 ਤੱਕ ਅਗਸਤ ਤੱਕ ਸਿਰਫ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਸੂਬੇ ਭਰ ਵਿੱਚ ਹਰ ਤਰ੍ਹਾਂ ਦੇ ਇਕੱਠਾਂ ਉਤੇ ਪਾਬੰਦੀ ਰਹੇਗੀ I ਸਾਰੇ ਸਰਕਾਰੀ ਤੇ ਪ੍ਰਾਈਵੇਟ ( ਨਿਜ਼ੀ ) ਦਫਤਰ 50 ਫੀਸਦੀ ਸਟਾਫ ਨਾਲ ਆਮ ਦਿਨਾਂ ਵਿੱਚ ਕੰਮ ਕਰ ਸਕਣਗੇ |
ਕੋਵਿਡ ਕੇਸਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਜ਼ਿਲਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਐਸ.ਏ.ਐਸ.ਨਗਰ ਵਿੱਚ ਵਾਹਨਾਂ ਦੀ ਸਮਰੱਥਾ ਦੀਆਂ ਬੰਦਿਸ਼ਾਂ ਨੂੰ ਲਾਗੂ ਕਰਦਿਆਂ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਅਤੇ ਨਿੱਜੀ ਚਾਰ ਪਹੀਆ ਵਾਹਨ ਨੂੰ ਪ੍ਰਤੀ ਵਾਹਨ ਤਿੰਨ ਸਵਾਰੀਆਂ ਤੱਕ ਚਲਾਉਣ ਦੀ ਆਗਿਆ ਹੋਵੇਗੀ। ਕਿਸੇ ਵੀ ਨਿੱਜੀ ਵਾਹਨ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ I
ਇਨ੍ਹਾਂ ਸ਼ਹਿਰਾਂ ਵਿੱਚ ਭੀੜ ‘ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ 50 ਫੀਸਦੀ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ । ਸੂਬੇ ਭਰ ਦੇ ਕੁੱਲ ਐਕਟਿਵ ਕੇਸਾਂ ਦੀ 80 ਫੀਸਦੀ ਗਿਣਤੀ ਸਿਰਫ ਇਨਾ ਪੰਜ ਜ਼ਿਲਿਆਂ ਵਿੱਚ ਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਇਸ ਸਮੇਂ ਸਿਹਤ ਸਬੰਧੀ ਹੰਗਾਮੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਆਉਂਦੇ ਦਿਨਾਂ ਦੌਰਾਨ ਕੋਵਿਡ ਨੂੰ ਨੱਥ ਪਾਉਣ ਲਈ ਹੋਰ ਵੀ ਤੇਜ਼ੀ ਲਿਆਂਦੀ ਜਾ ਸਕਦੀ ਹੈ।