ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਜਿਕਯੋਗ ਸੁਧਾਰ ਕੀਤੇ-ਰਾਣਾ ਕੇ ਪੀ ਸਿੰਘ

ਸਪੀਕਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਅਤੇ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡਣ ਦੀ ਕੀਤੀ ਸੁਰੂਆਤ।

ਨਿਊਜ਼ ਪੰਜਾਬ

ਸ੍ਰੀ ਅਨੰਦਪੁਰ ਸਾਹਿਬ 15 ਅਗਸਤ – ਪੰਜਾਬ ਸਰਕਾਰ ਸਿੱਖਿਆ ਦੇ ਸੁਧਾਰ ਲਈ ਲਗਾਤਾਰ ਜਿਕਰਯੋਗ ਉਪਰਾਲੇ ਕਰ ਰਹੀ ਹੈ। ਅੱਜ ਸਿੱਖਿਆ ਦੇ ਖੇਤਰ ਵਿੱਚ ਮੁਕਾਬਲੇਬਾਜੀ ਦੇ ਚੱਲ ਰਹੇ ਦੋਰ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਨਲਾਈਨ ਸਿੱਖਿਆ ਦਾ ਸੁਰੂਆਤ ਕੀਤੀ ਗਈ ਹੈ ਅਤੇ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਸਮਾਰਟ ਸਕੂਲ ਬਣਾਏ ਹਨ ਉਥੇ ਵਿਦਿਆਰਥੀਆਂ ਨੂੰ ਸਮਾਰਟ ਮੋਬਾਇਲ ਟੈਲੀਫੋਨ ਦੇ ਕੇ ਉਹਨਾਂ ਨੂੰ ਢੁਕਵੀਂ ਅਤੇ ਮਿਆਰੀ ਵਿਦਿਆ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਅਤੇ ਵਿਦਿਆਰਥਣਾਂ ਨੂੰ ਸਮਾਰਟ ਮੋਬਾਇਲ ਫੋਨ ਵੰਡਣ ਦੀ ਸੁਰੂਆਤ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਮਿਆਰੀ ਵਿਦਿਆ ਅੱਜ ਸਮੇਂ ਦੀ ਲੋੜ ਹੈ ਅਤੇ ਅਸੀਂ ਇਸ ਚਣੋਤੀ ਨੂੰ ਸਵਿਕਾਰਦੇ ਹੋਏ ਇਸਦਾ ਮੁਕਾਬਲਾ ਕੀਤਾ ਹੈ ਅਤੇ ਸਾਡੇ ਵਿਦਿਆਰਥੀ ਅੱਜ ਬਹੁਤ ਹੀ ਵਧਿਆ ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਸਾਡੇ ਵਿਦਿਅਕ ਢਾਂਚੇ ਵਿੱਚ ਹੋਏ ਸੁਧਾਰ ਅਤੇ ਮੋਜੂਦਾ ਸਿੱਖਿਆ ਪ੍ਰਣਾਲੀ ਉਤੇ ਸਹੀ ਪਾ ਰਹੇ ਹਨ। ਉਹਨਾਂ ਕਿਹਾ ਕਿ ਸਮਾਰਟ ਸਕੂਲ ਜਿਥੇ ਵਿਦਿਆਰਥੀਆਂ ਨੂੰ ਮਾਡਲ ਅਤੇ  ਕਾਨਵੈਂਟ ਸਕੂਲਾਂ ਦੀ ਤਰ•ਾਂ ਉਚੇ ਪੱਧਰ ਦਾ ਵਿਦਿਅਕ ਢਾਂਚਾ ਅਤੇ ਵਾਤਾਵਰਣ ਨੂੰ ਮੁਹੱਈਆ ਕਰਵਾ ਰਹੇ ਹਨ ਉਥੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨ-ਲਾਈਨ ਵਿਦਿਆ ਦੇਣ ਲਈ ਸਮਾਰਟ ਮੋਬਾਇਲ ਫੋਨ ਵੀ ਸਹਾਈ ਸਿੱਧ ਹੋਣਗੇ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਜਿਕਰ ਕਰਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਸ ਸਕੂਲ ਨੂੰ ਪਹਿਲਾਂ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਨੇ ਨਿਵੇਕਲੀ ਦਿਖ ਦੇ ਕੇ ਇਸ ਇਲਾਕੇ ਨੂੰ ਇਕ ਸੋਗਾਤ ਦਿੱਤੀ ਸੀ ਅਸੀਂ ਹੁਣ ਇਸਨੂੰ ਸਮਾਰਟ ਸਕੂਲ ਬਣਾ ਦਿੱਤਾ ਹੈ ਉਹਨਾਂ ਕਿਹਾ ਕਿ ਦੂਰ ਦਰਾਂਡੇ ਪਿੰਡਾਂ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਲਈ ਮਹੈਣ ਵਿੱਚ ਇਕ ਸਰਕਾਰੀ ਕਾਲਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਹੈ। 9 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਡਿਗਰੀ ਕਾਲਜ ਵਿੱਚ ਵਿਦਿਆਰਥਣਾਂ ਉੱਚ ਸਿੱÎਖਿਆ ਹਾਸਲ ਕਰ ਸਕਣਗੀਆਂ। ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ,ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜੋਸ਼ੀ, ,ਨਗਰ ਕੋਸ਼ਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਐਸ ਡੀ ਐਮ ਕਨੂ ਗਰਗ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਜਿ•ਲਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ, ਬਲਾਕ ਸਿੱਖਿਆ ਅਫਸਰ ਕਮਲਦੀਪ ਸਿੰਘ ਭੱਲੜੀ,  ਸਾਬਕਾ ਜਿਲ•ਾ ਸਿੱਖਿਆ ਅਫਸਰ ਸਵਰਨ ਸਿੰਘ ਲੋਧੀਪੁਰ,ਪ੍ਰਿੰਸੀਪਲ ਐਸ ਐਸ ਸੋਨੀ,   ਨਰਿੰਦਰ ਸੈਣੀ ਅਤੇ ਹੋਰ ਪੱਤਵੱਤੇ ਹਾਜ਼ਰ ਸਨ।