9 ਕਰੋੜ ਦੀ ਲਾਗਤ ਨਾਲ ਪੇਂਡੂ ਖੇਤਰ ਵਿਚ ਬਣੇਗਾ ਡਿਗਰੀ ਕਾਲਜ – ਸਪੀਕਰ ਰਾਣਾ ਕੇ ਪੀ ਸਿੰਘ ਨੇ ਮਹੈਣ ਵਿਖੇ ਡਿਗਰੀ ਕਾਲਜ ਦਾ ਰੱਖਿਆ ਨੀਂਹ ਪੱਥਰ

newspunjab.net            ਉਨ੍ਹਾਂ ਕਿਹਾ ਕਿ 1.58 ਕਰੋੜ ਦੀ ਲਾਗਤ ਨਾਲ ਇੱਕ ਸੜਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਇਸ ਡਿਗਰੀ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿਚ ਬਣੇਗੀ ਅਤੇ ਇਸ ਇਮਾਰਤ ਵਿਚ ਕਲਾਸਰੂਮ, ਲਾਈਬ੍ਰੇਰੀ ਅਤੇ ਕੰਟੀਨ ਦੇ ਨਾਲ ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਲਗਭਗ 1 ਸਾਲ ਵਿਚ ਤਿਆਰ ਹੋ ਜਾਵੇਗੀ

 

ਨਿਊਜ਼ ਪੰਜਾਬ

ਸ੍ਰੀ ਅਨੰਦਪੁਰ ਸਾਹਿਬ 14 ਅਗਸਤ – ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹੈਣ ਵਿਚ 9 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵੀ ਮੋਜੂਦ ਸਨ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਵਿੱਦਿਆ ਦਾ ਮਹੱਤਵਪੂਰਨ ਯੋਗਦਾਨ ਹੈ।ਜਿਸ ਖੇਤਰ ਦੇ ਨੋਜਵਾਨ ਅਤੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿਚ ਪੁਲਾਗਾਂ ਪੁੱਟਦੇ ਹਨ ਉਹ ਇਲਾਕਾ ਜਿਆਦਾ ਖੁਸ਼ਹਾਲ ਹੁੰਦਾ ਹੈ ਅਤੇ ਤਰੱਕੀ ਦੇ ਮੋਕੇ ਵੀ ਜਿਆਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇਵਾਜੀ ਦੇ ਦੌਰ ਵਿਚ ਸਿੱਖਿਆ ਹੀ ਤਰੱਕੀ ਦਾ ਸਰਲ ਮਾਧਿਅਮ ਹੈ ਅਤੇ ਸੰਸਾਰ ਭਰ ਵਿਚ ਅੱਜ ਵਿੱਦਿਆ ਦੇ ਖੇਤਰ ਵਿਚ ਇੱਕ ਸਮਾਨਤਾ ਬਣ ਗਈ ਹੈ।ਇਸ ਲਈ ਵਿੱਦਿਆ ਦਾ ਪਸਾਰ ਹੋਣਾ ਬੇਹੱਦ ਜਰੂਰੀ ਹੈ ਤੇ ਅਸੀ ਇਸ ਦੇ ਲਈ ਢੁਕਵੇ ਉਪਰਾਲੇ ਕਰ ਰਹੇ ਹਾਂ ਤਾਂ ਜ਼ੋ ਹਰ ਲੋੜਵੰਦ ਤੱਕ ਮਿਆਰੀ ਵਿੱਦਿਆ ਅਸਾਨੀ ਨਾਲ ਪਹੁੰਚ ਜਾਵੇ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸਤਲੁਜ ਉਤੇ ਜਲਦੀ ਹੀ ਪੁੱਲ ਪਾਇਆ ਜਾਵੇਗਾ ਜਿਸ ਨਾਲ ਇਸ ਕਾਲਜ ਦਾ ਲਾਭ ਆਲੇ ਦੁਆਲੇ ਦੇ ਚਾਲੀ ਤੋ ਵੱਧ ਪਿੰਡਾਂ ਦੇ ਵਿਦਿਆਰਥੀਆ ਨੂੰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ 1.58 ਕਰੋੜ ਦੀ ਲਾਗਤ ਨਾਲ ਇੱਕ ਸੜਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਇਸ ਡਿਗਰੀ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿਚ ਬਣੇਗੀ ਅਤੇ ਇਸ ਇਮਾਰਤ ਵਿਚ ਕਲਾਸਰੂਮ, ਲਾਈਬ੍ਰੇਰੀ ਅਤੇ ਕੰਟੀਨ ਦੇ ਨਾਲ ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਲਗਭਗ 1 ਸਾਲ ਵਿਚ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਡਾਂ ਦੇ ਵਿਕਾਸ ਦੇ ਲਈ ਵਚਨਬੱਧ ਹਨ। ਇਹ ਉਪਰਾਲਾ ਪਿੰਡਾਂ ਵਿਚ ਰਹਿ ਰਹੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਕੀਤਾ ਗਿਆ ਹੈ।ઠ
ਜਿਲ੍ਹੇ ਵਿਚ ਵਿਕਾਸ ਦੇ ਪ੍ਰੋਜੈਕਟਾ ਦਾ ਜਿਕਰ ਕਰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ੍ਰੀ ਨੈਣਾ ਦੇਵੀ ਤੋ ਸ੍ਰੀ ਅਨੰਦਪੁਰ ਸਾਹਿਬ ਤੱਕ ਕਰੋੜਾ ਰੁਪਏ ਦੀ ਲਾਗਤ ਨਾਲ ਰੋਪਵੇਅ ਪ੍ਰੋਜੈਕਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਇੱਕ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈ।65 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਖੇਤਰ ਵਿਚ ਲਿਫਟ ਇਰੀਗੇਸ਼ਨ ਸਕੀਮ ਚੱਲ ਰਹੀ ਹੈ। 45 ਕਰੋੜ ਰੁਪਏ ਨਾਲ ਚਮਕੋਰ ਸਾਹਿਬ ਵਿਚ ਕਈ ਵੱਡੇ ਪ੍ਰੋਜੈਕਟ ਨਿਰਮਾਣ ਅਧੀਨ ਹਨ। 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਪਰਸੂਰਾਮ ਭਵਨ ਅਤੇ ਹੋਰ 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਕਮਿਊਨਿਟੀ ਸੈਂਟਰ ਉਸਾਰਿਆ ਜਾ ਰਿਹਾ ਹੈ। ਕੀਰਤਪੁਰ ਸਾਹਿਬ ਵਿਚ 4.5 ਕਰੋੜ ਰੁਪਏ ਨਾਲ ਇੱਕ ਕਮਿਊਨਿਟੀ ਸੈਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। 5 ਕਰੋੜ ਦੀ ਲਾਗਤ ਨਾਲ ਤਿਆਰ ਖਰੋਟਾ ਅੰਡਰਪਾਸ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਹੈ। ਅੱਜ ਮਹੈਣ ਵਿਚ ਇੱਕ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ ਹੈ, ਜਿਸ ਉਤੇ ਲਗਭਗ 9 ਕਰੋੜ ਰੁਪਏ ਖਰਚ ਹੋਣਗੇ ਅਤੇ ਕੀਰਤਪੁਰ ਸਾਹਿਬ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਟੀਲ ਦੇ ਪੁੱਲ ਦਾ ਨੀਂਹ ਪੱਥਰ ਅੱਜ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ 9 ਪਿੰਡਾਂ ਵਿਚ ਕਮਿਊਨਿਟੀ ਸੈਂਟਰ ਉਸਾਰੇ ਜਾ ਰਹੇ ਹਨ। ਦੋ ਲੋਕ ਅਰਪਣ ਕਰ ਦਿੱਤੇ ਹਨ ਅਤੇ ਬਾਕੀ ਤਿੰਨ ਮਹੀਨੇ ਵਿਚ ਕਰ ਦਿੱਤੇ ਜਾਣਗੇ।
ਇਸ ਮੋਕੇ ਪਿੰਡ ਵਾਸੀਆ ਵਲੋ ਸਪੀਕਰ ਰਾਣਾ ਕੇ.ਪੀ ਸਿੰਘ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲ’, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਜਿਲ੍ਹਾ ਪ੍ਰੀਸਦ ਚੇਅਰਪਰਸ਼ਨ ਕ੍ਰਿਸ਼ਨਾ ਦੇਵੀ, ਬਲਾਕ ਸੰਮਤੀ ਚੇਅਰਮੈਨ ਚੋਧਰੀ ਰਕੇਸ ਮਹਿਲਮਾ, ਵਾਈਸ ਚੇਅਰਪਰਸਨ ਬੇਗਮ ਫਰੀਦਾ, ਡਾਇਰੈਕਟਰ ਪੀ.ਆਰ.ਟੀ.ਸੀ ਕਮਲਦੇਵ ਜ਼ੋਸ਼ੀ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪ੍ਰੇਮ ਸਿੰਘ ਬਾਸੋਵਾਲ, ਚੋਧਰੀ ਪਹੂ ਲਾਲ, ਬਲਾਕ ਸੰਮਤੀ ਮੈਬਰ ਪਲਵਿੰਦਰ ਸਿੰਘ,ਕਰਨੈਲ ਕੋਰ ਸਰਪੰਚ ਮਹੈਣ, ਮਹਿੰਦਰਪਾਲ ਸਿੰਘ ਸਰਪੰਚ ਢਾਹੇ, ਮੁਖਤਿਆਰ ਸਿੰਘ ਢਾਹੇ,ਮਨਜੀਤ ਕੁਮਾਰ ਸਰਪੰਚ ਗੰਭੀਰਪੁਰ, ਜਗਤਾਰ ਸਿੰਘ ਸਰਪੰਚ, ਪਰਮਜੀਤ ਕੁਮਾਰ ਢੇਰ, ਯੋਗਰਾਜ ਖਮੇੜਾ, ਸੁਖਵਿੰਦਰ ਸਿੰਘ, ਵੀਨਾ ਰਾਣੀ ਸਾਬਕਾ ਸਰਪੰਚ ਖਮੇੜਾ ਅਤੇ ਹੋਰ ਪਤਵੰਤੇ ਹਾਜਰ ਸਨ।