ਚਿੰਤਾਜਨਕ – ਸ਼੍ਰੀਰਾਮ ਜਨਮ ਭੂਮੀ ਟਰੱਸਟ ਦੇ ਚੇਅਰਮੈਨ ਮਹੰਤ ਗੋਪਾਲ ਦਾਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ – ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਪ੍ਰਮੁੱਖ ਵਿਅਕਤੀਆਂ ਨੇ ਕੀਤੀ ਸੀ ਮੁਲਾਕਾਤ

ਨਿਊਜ਼ ਪੰਜਾਬ
ਸ਼੍ਰੀਰਾਮ ਜਨਮਭੂਮੀ ਤੀਰਥ ਟਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਾਅ ਗੋਪਾਲ ਦਾਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਜਾਣ ਤੋਂ ਬਾਅਦ ਅਯੁੱਧਿਆ ਵਿਚ ਚਿੰਤਾ ਦਾ ਮਹੌਲ ਬਣ ਗਿਆ ਹੈ ,

newspunjab.net       ਚਿੰਤਾ ਦਾ ਕਾਰਨ ਇੱਹ ਹੈ ਕਿ ਉਨ੍ਹਾਂ ਨੂੰ ਮਿਲਣ ਵਾਲਿਆਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸਮੇਤ ਬਹੁਤ ਸਾਰੇ ਵਿਸ਼ੇਸ਼ ਵਿਅਕਤੀ ਸ਼ਾਮਲ ਹਨ।
ਕੱਲ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਮਨੀਰਾਮਦਾਸ ਛਾਉਣੀ ਆਸ਼ਰਮ ਨੂੰ ਸਾਫ਼ ਕਰਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਸਮੇਤ ਹੋਰ ਸੰਤਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਅਸਥਾਨ ਦੇ ਮੁੱਖ ਪੁਜਾਰੀ ਅਤੇ 15 ਦੇ ਕਰੀਬ ਸੁਰਖਿਆ ਲਈ ਤਾਇਨਾਤ ਪੁਲਿਸ ਜਵਾਨ ਵੀ ਕੋਰੋਨਾ ਪਾਜ਼ੇਟਿਵ ਹੋ ਚੁਕੇ ਹਨ I