ਦਿੱਲੀ ਹੋ ਜਾਵੇਗੀ ਨੇੜੇ — ਕੱਟੜਾ , ਅਮ੍ਰਿਤਸਰ , ਦਿੱਲੀ ਐਕਸਪ੍ਰੈੱਸ ਰੋਡ ਕੌਰੀਡੋਰ ‘ਤੇ ਕੰਮ ਸ਼ੁਰੂ ਹੋਇਆ, 35,000 ਕਰੋੜ ਰੁਪਏ ਦੀ ਆਏਗੀ ਲਾਗਤ
newspunjab.net ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਐੱਮ/ਐੱਸ ਫੀਡਬੈਕ ਕੰਸਲਟੈਂਟਸ ਲਿਮਿਟਿਡ ਦੁਆਰਾ ਸਰਵੇਖਣ ਮੁਕੰਮਲ ਹੋਣ ਤੋਂ ਬਾਅਦ, ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਗਈ ਹੈ ਅਤੇ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦਾਜ਼ਨ ਲਾਗਤ 35,000 ਕਰੋੜ ਰੁਪਏ ਤੋਂ ਵੱਧ ਹੈ। ਇਹ ਐਕਸਪ੍ਰੈੱਸ ਵੇਅ ਲਾਂਘਾ ਰਸਤੇ ਵਿੱਚ ਆਉਣ ਵਾਲੇ ਮਹੱਤਵਪੂਰਨ ਸ਼ਹਿਰ ਜੰਮੂ ਅਤੇ ਕਠੂਆ ਜੰਮੂ ਕਸ਼ਮੀਰ ਵਿੱਚ ਅਤੇ ਜਲੰਧਰ, ਅੰਮ੍ਰਿਤਸਰ, ਅਤੇ ਕਪੂਰਥਲਾ ਪੰਜਾਬ ਵਿਚ ਹਨ।
ਨਿਊਜ਼ ਪੰਜਾਬ
ਨਵੀ ਦਿੱਲੀ , 13 ਅਗਸਤ – ਦਿੱਲੀ ਐਕਸਪ੍ਰੈੱਸ ਰੋਡ ਜੋ ਅਮ੍ਰਿਤਸਰ ਤੋਂ ਕੱਟੜਾ (ਜੰਮੂ-ਕਸ਼ਮੀਰ) ਤੱਕ ਜਾਣਾ ਹੈ ‘ਤੇ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ 2023 ਤੱਕ ਤਿਆਰ ਹੋ ਜਾਵੇਗਾ ਅਤੇ ਜਦੋਂ ਇਹ ਕਾਰਜਸ਼ੀਲ ਹੋ ਜਾਵੇਗਾ ਤਾਂ ਕੱਟੜਾ ਤੋਂ ਦਿੱਲੀ ਲਈ ਯਾਤਰਾ ਦਾ ਸਮਾਂ ਘਟ ਕੇ ਸਾਢੇ ਛੇ ਘੰਟੇ ਅਤੇ ਜੰਮੂ ਤੋਂ ਦਿੱਲੀ ਲਈ ਲਗਭਗ ਛੇ ਘੰਟੇ ਹੋ ਜਾਵੇਗਾ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਾਰ ਇਹ ਐਕਸਪ੍ਰੈੱਸ ਰੋਡ ਲਾਂਘਾ ਕਾਰਜਸ਼ੀਲ ਹੋ ਗਿਆ ਤਾਂ ਲੋਕ ਰੇਲ ਜਾਂ ਹਵਾਈ ਯਾਤਰਾ ਦੀ ਬਜਾਏ ਸੜਕ ਰਾਹੀਂ ਦਿੱਲੀ ਜਾਣ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਲਾਂਘੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਵਿੱਤਰ ਸ਼ਹਿਰ ਕੱਟੜਾ ਅਤੇ ਅੰਮ੍ਰਿਤਸਰ ਨੂੰ ਜੋੜ ਦੇਵੇਗਾ ਅਤੇ ਨਾਲ ਹੀ ਦੋਵਾਂ ਮੰਜ਼ਿਲਾਂ ਦਰਮਿਆਨ ਕੁਝ ਹੋਰ ਮਹੱਤਵਪੂਰਨ ਧਾਰਮਿਕ ਅਸਥਾਨਾਂ ਲਈ ਸੰਪਰਕ ਦੀ ਪੇਸ਼ਕਸ਼ ਕਰੇਗਾ।
ਡਾ. ਜਿਤੇਂਦਰ ਸਿੰਘ ਨੇ ਅੱਗੇ ਦੱਸਿਆ ਕਿ ਐੱਮ/ਐੱਸ ਫੀਡਬੈਕ ਕੰਸਲਟੈਂਟਸ ਲਿਮਿਟਿਡ ਦੁਆਰਾ ਸਰਵੇਖਣ ਮੁਕੰਮਲ ਹੋਣ ਤੋਂ ਬਾਅਦ, ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਗਈ ਹੈ ਅਤੇ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦਾਜ਼ਨ ਲਾਗਤ 35,000 ਕਰੋੜ ਰੁਪਏ ਤੋਂ ਵੱਧ ਹੈ। ਇਹ ਐਕਸਪ੍ਰੈੱਸ ਵੇਅ ਲਾਂਘਾ ਰਸਤੇ ਵਿੱਚ ਆਉਣ ਵਾਲੇ ਮਹੱਤਵਪੂਰਨ ਸ਼ਹਿਰ ਜੰਮੂ ਅਤੇ ਕਠੂਆ ਜੰਮੂ ਕਸ਼ਮੀਰ ਵਿੱਚ ਅਤੇ ਜਲੰਧਰ, ਅੰਮ੍ਰਿਤਸਰ, ਅਤੇ ਕਪੂਰਥਲਾ ਪੰਜਾਬ ਵਿਚ ਹਨ।
ਇਸ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਠਾਨਕੋਟ ਅਤੇ ਜੰਮੂ ਦਰਮਿਆਨ ਰਾਸ਼ਟਰੀ ਰਾਜਮਾਰਗ ਨੂੰ ਇੱਕੋ ਸਮੇਂ ਚੌੜਾ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਨੂੰ ਇਸ ਨੂੰ ਚਾਰ ਮਾਰਗੀ ਤੋਂ ਛੇ-ਮਾਰਗੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਜੰਮੂ, ਕਠੂਆ ਅਤੇ ਪਠਾਨਕੋਟ ਦਰਮਿਆਨ ਆਉਣ-ਜਾਣ ਵਾਲੇ ਯਾਤਰੀਆਂ ਲਈ ਵੀ ਇੱਕ ਵੱਡਾ ਵਰਦਾਨ ਸਾਬਤ ਹੋਏਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਤਿੰਨ ਸਾਲਾਂ ਦੀ ਮਿਆਦ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਯੋਜਨਾ ਹੈ, ਰੋਡ ਲਾਂਘਾ ਪੂਰੇ ਖੇਤਰ ਵਿਚ ਉਦਯੋਗ ਅਤੇ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਵਿਚ ਇਕ ਮਹੱਤਵਪੂਰਣ ਇਨਕਲਾਬ ਸਾਬਤ ਹੋਏਗਾ। ਉਨ੍ਹਾਂ ਕਿਹਾ ਕਿ ਇਹ ਕਠੂਆ ਅਤੇ ਜੰਮੂ ਜਿਹੇ ਸ਼ਹਿਰਾਂ ਵਿਚ ਆਰਥਿਕ ਕੇਂਦਰਾਂ ਦੇ ਵਿਕਾਸ ਲਈ ਰਾਹ ਪੱਧਰਾ ਕਰੇਗਾ।
ਜ਼ਿਕਰਯੋਗ ਹੈ ਕਿ ਡਾ. ਜਿਤੇਂਦਰ ਸਿੰਘ, ਜੋ ਕਟੜਾ ਵੈਸ਼ਨੋ ਦੇਵੀ ਦੀ ਨੁਮਾਇੰਦਗੀ ਕਰਦੇ ਸੰਸਦ ਮੈਂਬਰ (ਲੋਕ ਸਭਾ) ਹਨ, 2015 ਤੋਂ ਇਸ ਪ੍ਰੋਜੈਕਟ ਦੀ ਪੈਰਵੀ ਕਰ ਰਹੇ ਸਨ ਅਤੇ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਪਹਿਲੀ ਵਾਰ ਕਟੜਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਐਲਾਨ ਕੀਤਾ ਸੀ ਕਿ ਉਨ੍ਹਾਂ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਵੀਕਾਰ ਕਰ ਲਿਆ ਸੀ ਪਰ ਪ੍ਰਕ੍ਰਿਆ ਸਬੰਧੀ ਮੁੱਦਿਆਂ ਆਦਿ ਕਰਕੇ ਇਸ ਵਿਚ ਸਮਾਂ ਲੱਗੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਛੇ ਸਾਲਾਂ ਦੌਰਾਨ ਖੇਤਰ ਵਿੱਚ ਲੜੀਵਾਰ ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਲਈ ਕੇਂਦਰੀ ਫੰਡਾਂ ਲਈ ਧੰਨਵਾਦ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਕੁਝ ਯਾਦਗਾਰ ਕੰਮਾਂ ਵਿੱਚ ਅਤਿ ਆਧੁਨਿਕ ਚੇਨਾਨੀ-ਨਸ਼ਰੀ ਸੁਰੰਗ ਵੀ ਸ਼ਾਮਲ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੀਤਾ ਸੀ ਅਤੇ ਇਹ ਸਭ ਤੋਂ ਪਹਿਲੀ ਹੈ ਜਿਸਦਾ ਨਾਮ ਡਾ. ਸ਼ਿਆਮਾ ਪ੍ਰਸਾਦ ਮੁਕਰਜੀ ਦੇ ਨਾਮ ਤੇ ਰੱਖਿਆ ਗਿਆ ਹੈ।