ਸ਼ਹੀਦ ਭਗਤ ਸਿੰਘ ਨਗਰ – ਮਗਨਰੇਗਾ ਸਕੀਮ ਅਧੀਨ ਵਿਅਕਤੀਗਤ ਲਾਭਪਾਤਰੀਆਂ ਲਈ ਬਣਾਏ ਜਾਣਗੇ ਪਸ਼ੂਆਂ ਦੇ ਸ਼ੈੱਡ : ਡਾ. ਸ਼ੇਨਾ ਅਗਰਵਾਲ
ਜਿਲ੍ਹੇ ਦੇ ਹਰੇਕ ਪਿੰਡ ਵਿੱਚ ਘੱਟੋੋਂ ਘੱਟ 05 ਲਾਭਪਾਤੀਆਂ ਨੂੰ ਦਿੱਤਾ ਜਾਵੇਗਾ ਲਾਭ
ਨਿਊਜ਼ ਪੰਜਾਬ
ਸ਼ਹੀਦ ਭਗਤ ਸਿੰਘ ਨਗਰ, 12 ਅਗਸਤ – ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋ ਂਕੋਰੋਨਾ ਮਹਾਂਮਾਰੀ ਦੌੋਰਾਨ ਮਗਨਰੇਗਾ ਅਧੀਨ ਪੇਂਡੂ ਲਾਭਪਾਤਰੀਆਂ ਨੂੰ ਰੁਜਗਾਰ ਮੁਹੱਈਆਂ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਨੂੰ ਰੋੋਜੀ ਰੋੋਟੀ ਦਾ ਪ੍ਰਬੰਧ ਹੋੋ ਰਿਹਾ ਹੈ। ਮਗਨਰੇਗਾ ਅਧੀਨ ਹੋਰ ਕੰਮਾਂ ਦੇ ਨਾਲ ਨਾਲ, ਹੁਣ ਪੰਜਾਬ ਸਰਕਾਰ ਵਲੋੋਂ ਮਗਨਰੇਗਾ ਲਾਭਪਾਤਰੀਆਂ ਨੂੰ ਪਸ਼ੂਆਂ ਦੇ ਸ਼ੈੱਡ ਵੀ ਬਣਾ ਕੇ ਦੇਣ ਸਬੰਧੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ੇਨਾ ਅਗਰਵਾਲ, ਆਈ.ਏ.ਐਸ.,ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜੀ ਵਲੋੋਂ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਅਧੀਨ ਪਹਿਲਾਂ ਵਿਅਕਤੀਗਤ ਕੰਮ ਲਈ ਮਗਨਰੇਗਾ ਸਕੀਮ ਅਧੀਨ 60% ਹਿੱਸਾ ਮਿਲਦਾ ਸੀ ਜਦਕਿ 40% ਹਿੱਸਾ ਲਾਭਪਾਤਰੀ ਵੱਲੋਂ ਪਾਇਆ ਜਾਂਦਾ ਸੀ, ਪ੍ਰੰਤੂ ਕੋਰੋਨਾ ਮਹਾਂਮਾਰੀ ਕਾਰਨ,ਸ਼੍ਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ,ਪੰਜਾਬ ਵੱਲੋਂ ਹੁਕਮ ਜਾਰੀ ਕਰਕੇ ਲਾਭਪਾਤਰੀ ਦਾ 40% ਹਿੱਸਾ ਖਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਵੱਧ ਤੋ ਂਵੱਧ ਵਿਅਕਤੀਗਤ ਲਾਭ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਇਸ ਦੇ ਨਾਲ ਨਾਲ ਬਿਨਾਂ ਕਿਸੇ ਖਰਚੇ ਤੋਂ ਸ਼ੈੱਡ ਵੀ ਬਣਾ ਕੇ ਦਿੱਤਾ ਜਾਵੇਗਾ। ਉਨ੍ਹਾਂ ਵਲੋੋਂ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਸ਼ੂ ਸ਼ੈੱਡਾਂ (ਗਾਂਵਾਂ ਅਤੇ ਮੱਝਾਂ), ਬੱਕਰੀਆਂ ਦੀਆਂ ਸ਼ੈੱਡਾਂ, ਸੂਰਾਂ ਦੀਆਂ ਸ਼ੈੱਡਾਂ, ਮੁਰਗੀਆਂ ਦੇ ਸੈਲਟਰ ਬਣਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 6 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 97000 ਰੁਪਏ (400 ਵਰਗ ਫੁੱਟ), 4 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 60000 ਰੁਪਏ (300 ਵਰਗ ਫੁੱਟ), 10 ਬੱਕਰੀਆਂ ਦੇ ਸ਼ੈੱਡ ਉੱਪਰ 52000 ਰੁਪਏ (80 ਵਰਗ ਫੁੱਟ), 100 ਮੁਰਗੀਆਂ ਦੇ ਸ਼ੈੱਡ 37765 ਰੁਪਏ (80 ਵਰਗ ਫੁੱਟ) ਅਤੇ 2 ਯੂਨਿਟ ਪਿਗਰੀ ਸ਼ੈੱਡ ਉੱਪਰ 65800 ਰੁਪਏ (300 ਵਰਗ ਫੁੱਟ) ਖਰਚ ਆਵੇਗਾ। ਇਸ ਸਬੰਧੀ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਮਗਨਰੇਗਾ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਰਕਾਰ ਦੀਆਂਹਦਾਇਤਾਂ ਅਨੁਸਾਰ ਯੋਗ ਲਾਭਪਾਤਰੀਆਂ ਦੀ ਚੋਣ ਕਰਕੇ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਕੰਮ ਸ਼ੈੱਡ ਬਣਾਉਣ ਦੇ ਲਏ ਜਾਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹ ੋੋਏਸ਼੍ਰੀ ਸਰਬਜੀਤ ਸਿੰਘ ਵਾਲੀਆ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜੀ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸ਼ੈੱਡ ਬਣਾਉਣ ਲਈ ਲਾਭਪਾਤਰੀ ਦੀ ਚੋਣ ਮਗਨਰੇਗਾ ਐਕਟ ਦੇ ਸ਼ਡਿਊਲ 1 ਪੈਰਾ 5 ਅਨੁਸਾਰ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਵੱਲ ੋਂਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਹੀ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਹਦਾਇਤਾਂ ਅਨੁਸਾਰ ਹੀ ਐਸ.ਸੀ.ਪਰਿਵਾਰਾਂ ਨੂੰ ਅਤੇ ਪ੍ਰਧਾਨਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦੇ ਲਾਭਪਾਤਰੀਆਂ ਨੂੰ ਪਹਿਲ ਦਿੱਤੀ ਜਾਵੇ। ਇਸ ਸਬੰਧੀ ਜਿਲ੍ਹੇ ਵਿੱਚ 2330 ਪਸ਼ੂ ਸੈੱਡਾਂ ਦਾ ਨਿਰਮਾਣ ਕਰਨ ਦਾ ਟੀਚਾ ਹੈ, ਜਿਸ ਸਬੰਧੀ ਲਾਭਪਾਤਰੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਮੁਕੰਮਲ ਦਸਤਾਵੇਜਾਂ ਦੀ ਚੈਕਿੰਗ ਕਰਨ ਉਪਰੰਤ ਸ਼ੈਕਸ਼ਨਾਂ ਜਾਰੀ ਕੀਤੀ ਜਾ ਰਹੀਆਂ ਹਨ ਅਤੇ ਜੰਗੀ ਪੱਧਰ ਤੇ ਪਿੰਡਾਂ ਵਿੱਚ ਇਹ ਵਿਅਕਤੀਗਤ ਕੰਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਲੋੋੜ ਬੰਦ ਮਗਨਰੇਗਾ ਜਾ ਬਕਾਰਡ ਹੋਲਡਰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਨ, ਜਿਸ ਸਬੰਧੀ ਫਾਰਮ ਲਈ ਬੀ.ਡੀ.ਪੀ.ਓ.ਦਫਤਰ ਜਾਂ ਪਿੰਡ ਦੇ ਸਰਪੰਚ ਜਾਂ ਗ੍ਰਾਮ ਰੁਜਗਾਰ ਸਹਾਇਕਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।ਲਾਭ ਦੇਣ ਤੋਂ ਪਹਿਲਾਂ ਹਦਾਇਤਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀ ਵੈਰੀਫਿਕੇਸ਼ਨ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗ੍ਰਾਮ ਰੁਜਗਾਰ ਸਹਾਇਕਾਂ ਕੋਲ ਫਾਰਮ ਅਤੇ ਸਵੈ ਘੋਸ਼ਣਾਪੱਤਰ ਜਮਾਂ ਕਰਵਾਏ ਜਾ ਸਕਦੇ ਹਨ।