ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ‘ਚ ਪਹਿਲੇ ਦਰਜੇ ‘ਤੇ ਰਹੇ ਵਿਦਿਆਰਥੀਆਂ ਦਾ ਸਨਮਾਨ ਵੱਖ-ਵੱਖ ਵਿਸ਼ਿਆਂ ਦੇ 21 ਵਿਦਿਆਰਥੀਆਂ ਦਾ ਕੀਤਾ ਸਨਮਾਨ

ਪਟਿਆਲਾ 11 ਅਗਸਤ:
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀ ਜਮਾਤ ਦੇ ਨਤੀਜਿਆਂ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਪਟਿਆਲਾ ਸ੍ਰੀਮਤੀ ਹਰਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮਾਪਿਆਂ ਦੀ ਹਾਜ਼ਰੀ ‘ਚ ਆਰਟਸ, ਸਾਇੰਸ, ਵੋਕੇਸ਼ਨਲ ਤੇ ਕਾਮਰਸ ‘ਚ ਮੋਹਰੀ ਰਹੇ ਸਿਖਰਲੇ-5-5 (ਕੁੱਲ 21) ਵਿਦਿਆਰਥੀਆਂ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਖੇ ਸਨਮਾਨ ਕੀਤਾ।
ਕੋਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿ ਕੇ ਕੀਤੇ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਹਰਿੰਦਰ ਕੌਰ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਹਰ ਖੇਤਰ ‘ਚ ਬਹੁਤ ਤਰੱਕੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਪੜ੍ਹਾਈ ‘ਚ ਵੀ ਗੁਣਵੱਤਾ ਆਈ ਹੈ ਅਤੇ ਨਤੀਜੇ ਸ਼ਾਨਦਾਰ ਆ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਮੋਹਰੀ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਜਾਣੇ ਹਨ ਉਥੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੋਬਾਇਲ ਵੀ ਦਿੱਤੇ ਜਾਣੇ ਹਨ। ਇਨ੍ਹਾਂ ਵੱਡੇ ਸਨਮਾਨਾਂ ਨਾਲ ਵਿਦਿਆਰਥੀਆਂ ‘ਚ ਹੋਰ ਮਿਹਨਤ ਕਰਨ ਦਾ ਜਜ਼ਬਾ ਪੈਦਾ ਹੋਵੇਗਾ।
ਸਮਾਗਮ ਦੌਰਾਨ ਆਰਟਸ, ਸਾਇੰਸ, ਵੋਕੇਸ਼ਨਲ ਤੇ ਕਾਮਰਸ ਦੇ ਜ਼ਿਲ੍ਹੇ ‘ਚੋਂ ਸਿਖਰਲੇ 5-5 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਵਾਲੇ ਵਿਦਿਆਰਥੀਆਂ ‘ਚ ਤਰਨਵੀਰ ਸਿੰਘ ਸਨੌਰ, ਅਰਸ਼ਦੀਪ ਕੌਰ ਉਕਸੀ ਸੈਣੀਆਂ, ਆਸ਼ਾ ਦੇਵੀ ਤੇਈਪੁਰ, ਹਰਜੀਤ ਕੌਰ ਮਹਿੰਦਰਗੰਜ਼ ਰਾਜਪੁਰਾ, ਸਵੀਨ ਰਾਜਪੁਰਾ ਟਾਊਨ, ਅੰਸ਼ਿਤਾ ਜਿੰਦਲ, ਸ਼ਗੁਨਪ੍ਰੀਤ ਕੌਰ, ਦਿਵਿਆ, ਲਵੀਨਾ (ਚਾਰੇ ਸਿਵਲ ਲਾਈਨਜ਼ ਪਟਿਆਲਾ), ਪ੍ਰਭਜੋਤ ਕੌਰ ਆਲੋਵਾਲ, ਫਨਿਕਾ ਮਲਟੀਪਰਪਜ਼ ਪਾਸੀ ਰੋਡ, ਸਤਵਿੰਦਰ ਕੌਰ ਲੰਗ, ਜਸਮੀਨ ਸ਼ਰਮਾ ਕਲਿਆਣ, ਮਨਜੋਤ ਕੌਰ ਸਿਉਣਾ, ਕਵਨਜੋਤ ਕੌਰ ਸਮਾਣਾ, ਸਤਿੰਦਰ ਸਿੰਘ ਬਾਰਨ, ਸਵਰਨਜੀਤ ਕੌਰ ਬਾਰਨ ਤੇ ਸ਼ਗਨਪ੍ਰੀਤ ਕੌਰ ਬੀਬੀਪੁਰ ਸ਼ਾਮਲ ਸਨ।
ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਬਾਤਿਸ਼ ਨੇ ਆਏ ਮਹਿਮਾਨਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਸਵਾਗਤ ਕੀਤਾ। ਸ੍ਰੀਮਤੀ ਹਰਿੰਦਰ ਕੌਰ ਨੇ ਸਨਮਾਨ ਹਾਸਿਲ ਕਰਨ ਵਾਲੇ ਸਕੂਲ ਮੁਖੀਆਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸੁਖਵਿੰਦਰ ਖੋਸਲਾ, ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ, ਪ੍ਰਿੰ. ਜਸਵੀਰ ਕੌਰ, ਪ੍ਰਿੰ. ਵਰਿੰਦਰਜੀਤ ਬਾਤਿਸ਼, ਪ੍ਰਿੰ. ਮਨਜਿੰਦਰ ਕੌਰ ਬਾਰਨ, ਪ੍ਰਿੰ. ਰਮਨਜੀਤ ਕੌਰ, ਪ੍ਰਿੰ. ਕੁਲਜੀਤ ਕੌਰ, ਪ੍ਰਿੰ. ਇੰਦਰਜੀਤ ਕੌਰ, ਪ੍ਰਿੰ. ਨੀਰਜ਼ ਬਾਹੀਆ, ਪ੍ਰਿੰ. ਸੁਖਬੀਰ ਕੌਰ, ਲੈਕਚਰਾਰ ਰਾਮ ਲਾਲ, ਲੈਕਚਰਾਰ ਪੁਸ਼ਪਿੰਦਰ ਕੌਰ, ਲੈਕਚਰਾਰ ਸੁਖਦੀਪ ਸਿੰਘ, ਨੈਸ਼ਨਲ ਐਵਾਰਡੀ ਜਸਵਿੰਦਰ ਸਿੰਘ, ਗੁਰਚੰਦ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਕੌਰ, ਜਸਪਾਲ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਤੇ ਦੀਪਕ ਵਰਮਾ ਹਾਜ਼ਰ ਸਨ।
ਤਸਵੀਰ:- ਡੀ.ਈ.ਓ. (ਐਲੀ.) ਹਰਿੰਦਰ ਕੌਰ ਬਾਰਵੀਂ ਦੇ ਨਤੀਜਿਆਂ ‘ਚ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ।