1,25,000 ਲੀਟਰ ਲਾਹਣ ਬਰਾਮਦ- ਕਈ ਵਿਭਾਗਾਂ ਨੇ ਕੀਤੀ ਸਾਂਝੀ ਛਾਪੇਮਾਰੀ

ਮੌਕੇ ‘ਤੇ 26 ਪਲਾਸਟਿਕ ਤਰਪਾਲ ਅਤੇ 10 ਲੋਹੇ ਦੇ ਡਰੰਮ ਵੀ ਕੀਤੇ ਬਰਾਮਦ
ਨਿਊਜ਼ ਪੰਜਾਬ
ਤਰਨ ਤਾਰਨ, 10 ਅਗਸਤ : ਜ਼ਿਲ੍ਹਾ ਤਰਨ ਤਾਰਨ ਵਿੱਚ ਨਜਾਇਜ਼ ਸ਼ਰਾਬ ਬਣਾਉਣ ਅਤੇ ਵਿਕਰੀ ਕਰਨ ਵਿਰੁੱਧ ਵਿੱਢੀ ਗਈ ਜ਼ੋਰਦਾਰ ਮੁਹਿੰਮ ਤਹਿਤ ਅੱਜ ਆਬਕਾਰੀ ਕਮਿਸ਼ਨਰ, ਜਲੰਧਰ ਮੰਡਲ ਦੇ ਹੁਕਮਾਂ ਮੁਤਾਬਿਕ ਹਰੀਕੇ ਝੀਲ ਦੇ ਮਰੜ ਖੇਤਰ ਵਿਖੇ ਆਬਕਾਰੀ ਵਿਭਾਗ ਤਰਨਤਾਰਨ, ਫਿਰੋਜ਼ਪੁਰ ਨੇ ਜੰਗਲੀ ਜੀਵ ਤੇ ਵਣ ਵਿਭਾਗ ਦੇ ਸਹਿਯੋਗ ਨਾਲ, ਸਥਾਨਕ ਪੁਲਿਸ ਨੂੰ ਨਾਲ ਲੈ ਕੇ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ।ਜਿਸ ਵਿਚ ਆਬਕਾਰੀ ਅਫਸਰ ਤਰਨਤਾਰਨ ਸ੍ਰੀ ਮਨਵੀਰ ਬੁੱਟਰ, ਆਬਕਾਰੀ ਅਫਸਰ ਫਿਰੋਜ਼ਪੁਰ  ਕਰਨਬੀਰ ਮਾਹਲਾ, ਵਣ ਵਿਭਾਗ ਦੇ ਰੇਂਜ ਅਫ਼ਸਰ ਸ੍ਰੀ ਕਮਲਜੀਤ ਸਿੰਘ, ਆਬਕਾਰੀ ਨਿਰੀਖਿਕ ਸ੍ਰੀ ਅਮਨਬੀਰ ਸਿੰਘ, ਆਬਕਾਰੀ ਨਿਰੀਖਿਕ ਅਸ਼ੋਕ ਕੁਮਾਰ ਅਤੇ ਆਬਕਾਰੀ ਨਿਰੀਖਿਕ ਗੁਰਬਖਸ਼ ਸਿੰਘ ਸ਼ਾਮਿਲ ਸਨ।
ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਬਕਾਰੀ ਅਫਸਰ ਤਰਨਤਾਰਨ ਸ੍ਰੀ ਮਨਵੀਰ ਬੁੱਟਰ ਨੇ ਦੱਸਿਆ ਕਿ ਰੇਡ ਦੌਰਾਨ ਤਕਰੀਬਨ 1,25,000 ਲੀਟਰ ਲਾਹਣ ਬਾਰਮਦ ਕੀਤੀ ਗਈ, ਜਿਸ ਹਰੀਕੇ ਝੀਲ ਦੇ ਖੇਤਰ ਤੋਂ ਬਾਹਰ ਲਿਜਾ ਕੇ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ।ਉਹਨਾਂ ਦੱਸਿਆ ਕਿ ਇਸ ਮੌਕੇ ‘ਤੇ 26 ਪਲਾਸਟਿਕ ਤਰਪਾਲ ਅਤੇ 10 ਲੋਹੇ ਦੇ ਡਰੰਮ ਬਰਾਮਦ ਵੀ ਕਰਕੇ ਹਿਰਾਸਤ ਵਿਚ ਲਏ ਗਏ ਹਨ।
ਵਣ ਵਿਭਾਗ ਦੇ ਰੇਂਜ ਅਫ਼ਸਰ ਸ੍ਰੀ ਕਮਲਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਤਸਕਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਹਨਾਂ ਖਿਲਾਫ਼ ਜੰਗਲੀ-ਜੀਵ ਐਕਟ 1972 ਤਹਿਤ ਵੀ ਕੇਸ ਸਰਜ ਕੀਤਾ ਜਾਵੇਗਾ।
————–