ਦਵਾਈਆਂ ਏਨੀਆਂ ਸੱਸਤੀਆਂ ? ‘ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ ‘ ਕਰ ਰਿਹਾ ਕਮਾਲ – ਰੇਟ ਸੁਣੋ ਤਾਂ ਲੁੱਟ ਦੇ ਖੁਲ੍ਹ ਜਾਣ ਭੇਤ

‘ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ‘ ਵਿੱਚ ਬਹੁਤ ਹੀ ਲਾਗਤ – ਮਾਤਰ ਕੀਮਤ ਵਿੱਚ ਦਿੱਤੀਆਂ ਜਾ ਰਹੀਆਂ ਦਵਾਈਆਂ ਦੀ ਕੀਮਤ ਦਾ ਫਰਕ ਹੈਰਾਨੀਜਨਕ ਹੈ ਕਈ ਕੰਪਨੀਆਂ ਦੇ ਪ੍ਰਿੰਟ ਰੇਟ ਦੁਗਣੇ ਹੀ ਨਹੀਂ 50 ਤੋਂ 100 ਗੁਣਾਂ ਹਨ , ਅਸਲ ਰੇਟ ਅਤੇ ਪ੍ਰਿੰਟ ਰੇਟ ਵੇਖ ਕੇ ਬਿਮਾਰੀ ਨਾਲ ਲੜ ਰਹੇ ਮਰੀਜ਼ ਨੂੰ ਦੁੱਖ ਹੁੰਦਾ ਪ੍ਰੰਤੂ ‘ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ‘ ਦੀ ਸੇਵਾ ਉਨ੍ਹਾਂ ਦੇ ਹੌਂਸਲੇ ਬੁਲੰਦ ਕਰ ਰਹੀ ਹੈ I ਵਧੇਰੇ ਜਾਣਕਾਰੀ ਲੈਣ ਲਈ                   ਡਾ .ਗੁਰਵਿੰਦਰ ਸਿੰਘ ਗਰੇਵਾਲ ਨਾਲ ਮੁਬਾਇਲ ਨੰਬਰ 98760 98393 ਤੇ ਗੱਲ ਕੀਤੀ ਜਾ ਸਕਦੀ ਹੈ I

===========

ਨਿਊਜ਼ ਪੰਜਾਬ
ਲੁਧਿਆਣਾ , 21 ਜੁਲਾਈ – ਕੋਰੋਨਾ ਮਹਾਂਮਾਰੀ ਦੌਰਾਨ ਹਰ ਤਰ੍ਹਾਂ ਦੇ ਲੋੜਵੰਦ ਮਰੀਜ਼ਾਂ ਨੂੰ ਬਿਨਾ ਮੁਨਾਫ਼ਾ ਕਮਾਏ ਲਾਗਤ ਮਾਤਰ ਕੀਮਤ ਤੇ ਦਵਾਈਆਂ ਦੇਣ ਲਈ ਲੁਧਿਆਣਾ ਦੇ ਮਿਲਹਾਰ ਰੋਡ ਤੋਂ ਨੇੜੇ 96 ਗੁਰਦੇਵ ਨਗਰ ਸਥਿਤ ਪ੍ਰਸਿੱਧ ਐਸ ਏ ਐਸ ਗਰੇਵਾਲ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਆਰੰਭ ਕੀਤੇ ‘ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ‘ ਦੀ ਸੇਵਾ ਦੀ ਪੰਥਕ ਹਸਤੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਗੁਰਵਿੰਦਰ ਸਿੰਘ ਗਰੇਵਾਲ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਮੌਕੇ ਤੇ ਪਹੁੰਚ ਕੇ ਸ਼ੁਭ ਕਾਮਨਾਵਾਂ ਦਿਤੀਆਂ ਅਤੇ ਸਾਬਕਾ ਹਜ਼ੂਰੀ ਰਾਗੀ ਅਤੇ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਨੇ ਆਡੀਓ ਸੰਦੇਸ਼ ਵਿੱਚ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ “ਸਤਿਗੁਰੂ ਨੇ ਪਰੋਪਕਾਰ ਕਦਰਦਿਆਂ ਆਪ ਜੀ ਤੋਂ ਬੜੀ ਵਡੀ ਸੇਵਾ ਲਈ ਹੈ “

ਨਿਊਜ਼ ਪੰਜਾਬ ਨਾਲ ਗੱਲ ਕਰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੋ ਵਾਅਦਾ ਸੰਗਤਾਂ ਨਾਲ ਕੀਤਾ ਸੀ ਉਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਪੂਰਾ ਕਰਵਾ ਦਿੱਤਾ ਹੈ ਅਤੇ ਹਸਪਤਾਲ ਵਿੱਚ ‘ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ‘ ਆਰੰਭ ਹੋ ਗਿਆ ਹੈ ਅਤੇ ਵੱਡੇ ਪੱਧਰ ਤੇ ( ਰੈਗੂਲਰ ਤੋਰ ਤੇ ) ਆਉਂਦੇ ਕੁੱਝ ਦਿਨਾਂ ਵਿੱਚ 24 ਘੰਟੇ ਦੀ ਸੇਵਾ ਆਰੰਭ ਹੋ ਜਾਵੇਗੀ |ਗੁਰੂ ਜੀ ਦੇ ਇਸ ਮੋਦੀਖਾਨੇ ਵਿੱਚ ਦਵਾਈਆਂ ਉੱਤੇ ਪ੍ਰਿੰਟ ਰੇਟ ਤੋਂ ਕਿਤੇ ਘੱਟ ਕੀਮਤ ‘ਤੇ ਦਵਾਈਆਂ ਮਿੱਲ ਰਹੀਆਂ ਹਨ I

ਸਾਬਕਾ ਹਜ਼ੂਰੀ ਰਾਗੀ ਅਤੇ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਨੇ ਆਡੀਓ ਸੰਦੇਸ਼ ਵਿੱਚ ਸ਼ੁਭ ਕਾਮਨਾਵਾਂ ਦਿੰਦੇ ਹੋਏ

bhai gurmej singh audio