ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਤੇ 4 ਹੋਰ ਪਾਏ ਗਏ ਕੋਵਿਡ ਪਾਜ਼ੇਟਿਵ – ਰਾਜਪਾਲ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ
- ਨਿਊਜ਼ ਪੰਜਾਬ
ਚੰਡੀਗੜ, 9 ਅਗਸਤ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ ਸਿੰਘ ਬਦਨੌਰ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਜਦਕਿ ਪ੍ਰਮੁੱਖ ਸਕੱਤਰ(ਰਾਜਪਾਲ) ਸ੍ਰੀ ਜੇ.ਐਮ ਬਾਲਾਮੁਰੂਗਨ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਉਨਾਂ ਨੂੰ ਹੋਮ ਕੁਅਰੰਟਾਈਨ ਕੀਤਾ ਗਿਆ ਹੈ।
ਪੰਜਾਬ ਰਾਜ ਭਵਨ ਦੇ ਨੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਵਨ ਵਿਖੇ ਦੋ ਦਿਨਾ ਰੈਪਿਡ ਐਂਟੀਜਨ ਟੈਸਟਿੰਗ ਪ੍ਰੋਗਰਾਮ ਚਲਾਇਆ ਗਿਆ ਸੀ, ਜਿਸ ਵਿੱਚ ਕੁੱਲ 336 ਵਿਅਕਤੀਆਂ, ਜਿਨਾਂ ਵਿੱਚ ਸੁਰੱਖਿਆ ਕਰਮੀ, ਅਧਿਕਾਰੀ ਅਤੇ ਸਟਾਫ ਸ਼ਾਮਲ ਸੀ, ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਸੀ। ਇਸ ਦੌਰਾਨ ਸ੍ਰੀ ਬਾਲਾਮੁਰੂਗਨ ਅਤੇ 4 ਹੋਰ ਵਿਅਕਤੀ ਪਾਜ਼ੇਟਿਵ (ਬਿਨਾਂ ਬਿਮਾਰੀ ਦੇ ਲੱਛਣ ਤੋਂ) ਪਾਏ ਗਏ।
ਪੂਰੇ ਰਾਜ ਭਵਨ ਨੂੰ ਰੋਗਾਣੂ ਮੁਕਤ ਕਰਨ ਅਤੇ ਪੂਰੀ ਇਮਾਰਤ ਨੂੰ ਸਿਹਤ ਸਬੰਧੀ ਐਡਵਾਇਜ਼ਰੀਜ਼, ਪ੍ਰੋਟੋਕਾਲ ਅਤੇ ਡਾਕਟਰਾਂ ਵਲੋਂ ਸੁਝਾਈਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸੁਰੱਖਿਤ ਰੱਖਿਆ ਜਾ ਰਿਹਾ ਹੈ।