ਰਿਜ਼ਰਵ ਬੈਂਕ ਨੇ ਸੋਨੇ ‘ਤੇ ਕਰਜ਼ਾ ਲੈਣ ਵਿੱਚ ਦਿੱਤੀ ਵੱਡੀ ਰਾਹਤ

ਨਿਊਜ਼ ਪੰਜਾਬ
ਨਵੀ ਦਿੱਲੀ , 6 ਅਗਸਤ – ਭਾਰਤ ਵਿੱਚ ਸੋਨੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਕੋਰੋਨਾ ਸੰਕਟ ਵਿੱਚ ਗਾਹਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸੋਨੇ ਤੇ ਕਰਜ਼ ਲੈਣ ਵਾਲਿਆਂ ਨੂੰ ਇੱਕ ਵਡੀ ਰਾਹਤ ਦਿੱਤੀ ਹੈ। ਸੋਨੇ ਦਾ ਕਰਜ਼ਾ ਹੋਰ ਵੀ ਆਕਰਸ਼ਕ ਬਣਾਉਂਦਿਆਂ ਬੈਂਕ ਹੁਣ ਸੋਨੇ ਦੇ ਗਹਿਣਿਆਂ ਉੱਤੇ 90 ਫ਼ੀਸਦੀ ਤੱਕ ਦਾ ਕਰਜ਼ਾ ਦੇ ਸਕਣਗੇ। ਇਸ ਸਮੇਂ ਸੋਨੇ ਦੇ ਕੁੱਲ ਮੁੱਲ ਦਾ 75 ਫ਼ੀਸਦੀ ਤੱਕ ਕਰਜ ਮਿਲਦਾ ਹੈ। ਇੱਹ ਸਹੂਲਤ 31 ਮਾਰਚ 2021 ਤੱਕ ਜਾਰੀ ਰਹੇਗੀ I
ਇਹ ਸਮਝਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸਮੇਂ, ਲੋਕਾਂ ਨੇ ਸੋਨੇ ਦੇ ਕਰਜ਼ਿਆਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ। ਇਸ ਦੇ ਮੱਦੇਨਜ਼ਰ ਆਰਬੀਆਈ ਨੇ ਇਹ ਫੈਸਲਾ ਕੀਤਾ। ਸੋਨੇ ਦੇ ਗਹਿਣਿਆਂ ਨੂੰ ਸੋਨੇ ਦੇ ਗਹਿਣਿਆਂ ਨੂੰ ਕੋਲੈਟਰਲ ਦੇ ਤੌਰ ਤੇ ਲੋਨ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਜ਼ਿਆਦਾ ਕਰਜ਼ਿਆਂ ਲਈ ਅਰਜ਼ੀ ਦੇ ਸਕਣਗੇ।