500 ਸਾਲ ਦਾ ਸੁਪਨਾ ਹੋਇਆ ਪੂਰਾ – ਮੋਦੀ ਨੇ ਰਖਿਆ ਰਾਮ ਮੰਦਰ ਦਾ ਨੀਂਹ-ਪੱਥਰ
newspunjab.net ਨਿਊਜ਼ ਪੰਜਾਬ
ਅਯੁੱਧਿਆ , 5 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਜਾ ਪੂਰੀ ਹੋਣ ਤੋਂ ਬਾਅਦ ਰਾਮਮੰਦਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਰਾਮ ਮੰਦਰ ਦੇ ਨਿਰਮਾਣ ਲਈ ਪਹਿਲੇ ਸ਼ਿਰਾਇਆਂ ਧਾਰਮਿਕ ਪੂਜਾ ਕੀਤੀ ਗਈ। 12 . 44 ਤੇ ਇਸ ਦੀ ਨੀਂਹ ਚਾਂਦੀ ਦੇ ਪੀਸ ਨਾਲ ਰੱਖੀ ਗਈ । ਪੂਜਾ ਸਥਾਨ ‘ਤੇ ਮੁੱਖ ਮੰਤਰੀ ਯੋਗੀ, ਰਾਜਪਾਲ ਆਨੰਦੀਬੇਨ ਪਟੇਲ, ਮੋਹਨ ਭਾਗਵਤ ਅਤੇ ਨਾਚ ਗੋਪਾਲ ਦਾਸ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਪਹੁੰਚਣ ਤੋਂ ਪਹਿਲਾਂ ਹਨੂੰਮਾਨਗੜ੍ਹ ਮੰਦਰ ਦੀ ਪੂਜਾ ਕੀਤੀ ਅਤੇ ਫਿਰ ਰਾਮਲਲਾ ਅਸਥਾਨ ਦੇ ਦਰਸ਼ਨ ਕੀਤੇ । ਇਸ ਤੋਂ ਪਹਿਲਾਂ ਸੀਐਮ ਯੋਗੀ ਅਤੇ ਰਾਜਪਾਲ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ। ਅਯੁੱਧਿਆ ਵਿੱਚ ਹਰ ਥਾਂ ‘ਤੇ ਉਤਸ਼ਾਹ ਨਜ਼ਰ ਆ ਰਿਹਾ ਹੈ। ਲੋਕ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਮੌਜ਼ੂਦ ਹਨ।