ਰੱਖੜੀਆਂ ਦੇ ਤਿਉਹਾਰ ‘ਤੇ ਵਿਕਰੀ ਨੇ ਤੋੜੇ ਰਿਕਾਰਡ – ਦੁਕਾਨਦਾਰਾਂ ਦੇ ਚੇਹਰਿਆਂ ਤੇ ਪਰਤੀ ਰੌਣਕ – ਸਮਾਜਿਕ ਦੂਰੀ ਦੀ ਘਾਟ ਨੇ ਸਰਕਾਰ ਦੀ ਵਧਾਈ ਚਿੰਤਾ

ਲੁਧਿਆਣਾ, 3 ਅਗਸਤ ( ਕੰਵਰ ਅੰਮ੍ਰਿਤਪਾਲ ਸਿੰਘ) ਰੱਖੜੀ ਦੇ ਤਿਉਹਾਰ ਨੇ ਹਲਵਾਈਆਂ ਅਤੇ ਜਨਰਲ ਸਟੋਰਾਂ ਤੇ ਲਾਈਆਂ ਰੌਣਕਾਂ ਨੇ ਅੱਜ ਦੁਪਹਿਰ ਤੱਕ ਹੀ ਬਹੁਤੇ ਦੁਕਾਨਦਾਰਾਂ ਨੂੰ ਵਿਹਲੇ ਕਰ ਦਿੱਤਾ    | ਪੰਜਾਬ ਸਰਕਾਰ ਵਲੋਂ ਕਲ ਲੰਘੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਛੋਟ ਦੇ ਦਿੱਤੀ ਸੀ ਜਿਸ ਕਾਰਨ ਕਲ ਤੋਂ ਹੀ ਦੁਕਾਨਾਂ ਤੇ ਰਸ਼ ਪੈਣਾ ਸ਼ੁਰੂ ਹੋ ਗਿਆ ਸੀ I

newspunjab.netਇਸ ਸਮੇ ਸਰਕਾਰ ਦੀਆਂ ਹਦਾਇਤਾਂ ਤੇ ਦੁਕਾਨਦਾਰਾਂ ਵਲੋਂ ਹਰ ਖਰੀਦ ਦੇ ਨਾਲ ਮਾਸਕ ਮੁਫ਼ਤ ਵੰਡੇ ਪ੍ਰੰਤੂ ਕਈ ਬਾਜ਼ਾਰਾਂ ਵਿੱਚ ਭੀੜ ਵਧੇਰੇ ਹੋਣ ਕਾਰਨ ਸਮਾਜਿਕ ਦੂਰੀ ਦੀਆਂ ਖੁਲ੍ਹ ਕੇ ਧੱਜੀਆਂ ਉੱਡੀਆਂ I ਇਸ ਲਾਪਰਵਾਹੀ ਦਾ ਨਤੀਜਾ ਕੀ ਨਿਕਲਦਾ ਹੈ ਇੱਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ I

 

ਰੱਖੜੀਆਂ ਵੇਚਣ ਵਾਲੇ ਬਹੁਤੇ ਵਪਾਰੀਆਂ / ਦੁਕਾਨਦਾਰਾਂ ਨੇ ਇਸ ਸਾਲ ਨਵਾਂ ਮਾਲ ਘਟ ਹੀ ਖਰੀਦਿਆ ਸੀ ਬਹੁਤੇ ਦੁਕਾਨਦਾਰਾਂ ਨੇ ਪਿਛਲੇ ਸਾਲ ਦਾ ਬਚਿਆ ਸਟਾਕ ਵੇਚ ਕੇ ਕਮਾਈ ਕੀਤੀ ਜਦੋਂ ਕੀ ਮਠਿਆਈ ਦੀਆਂ ਦੁਕਾਨਾਂ ਵਿਚ ਗਾਹਕੀ ਵਧੇਰੇ ਹੋਣ ਅੱਜ ਦੁਪਿਹਰ ਤੱਕ ਬਹੁਤੇ ਦੁਕਾਨਦਾਰ ਵਿਹਲੇ ਹੋ ਗਏ ਸਨ , ਉਨ੍ਹਾਂ ਵਲੋਂ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਵਧੇਰੇ ਸਟਾਕ ਜਮ੍ਹਾ ਨਹੀਂ ਕੀਤਾ ਗਿਆ ਸੀ I ਇੱਕ ਦੁਕਾਨਦਾਰ ਨੇ ‘ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਕਿਹਾ ਕੀ ਮੌਜ਼ੂਦਾ ਸਮੇ ਦੌਰਾਨ ਉਨ੍ਹਾਂ ਨੂੰ ਇੱਹ ਆਸ ਨਹੀਂ ਸੀ ਕਿ ਇੰਨੀ ਤੇਜੀ ਨਾਲ ਅਤੇ ਭਰਵੇਂ ਰਸ਼ ਨਾਲ ਵਿਕਰੀ ਹੋਵੇਗੀ I ਰੱਖੜੀ ਦੇ ਤਿਉਹਾਰ ‘ਤੇ ਮਿਲੀ ਛੋਟ ਨੇ ਅਗਲੀ – ਪਿਛਲੀ ਕਮੀ ਪੂਰੀ ਕਰ ਦਿੱਤੀ ਹੈ I