ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ – 72 ਘੰਟੇ ਪਹਿਲਾਂ ਸੂਚਨਾ ਦੇਣੀ ਪਵੇਗੀ – ਨੋਟ ਕਰੋ – – –
newspunjab.net ਨਿਊਜ਼ ਪੰਜਾਬ
ਨਵੀ ਦਿੱਲੀ , 2 ਅਗਸਤ -ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਲਈ 14 ਦਿਨ ਦੀ ਇਕਾਂਤਵਾਸ ਲਾਜ਼ਮੀ ਕਰ ਦਿੱਤੀ ਗਈ ਹੈ। ਸੱਤ ਦਿਨਾਂ ਵਾਲੀ ਇਕਾਂਤਵਾਸ ਲਈ ਰਹਿਣ ਦਾ ਖਰਚਾ ਅਦਾਅ ਕਰਨਾ ਪਵੇਗਾ ਜਦੋ ਕਿ ਬਾਕੀ ਸੱਤ ਦਿਨ ਘਰ ਵਿੱਚ ਇਕੱਲੇ ਰਹਿਣਾ ਪਵੇਗਾ। ਸਾਰੇ ਯਾਤਰੀਆਂ ਨੂੰ ਭਾਰਤ ਆਉਣ ਤੋਂ ਘੱਟੋ ਘੱਟ 72 ਘੰਟੇ ਪਹਿਲਾਂ newdelhiairport.in ‘ਤੇ ਸਵੈ-ਘੋਸ਼ਣਾ ਕਰਨੀ ਜਰੂਰੀ ਹੋਵੇਗੀ । ਇੱਹ ਨਿਯਮ 8 ਅਗਸਤ ਤੋਂ ਲਾਗੂ ਹੋਣਗੇ ।