ਸਿਵਲ ਸਰਜਨ ਦਫਤਰ ਲੁਧਿਆਣਾ ਦੀ ਸੁਪਰਡੈਂਟ ਬਿਮਲਾ ਦੇਵੀ ਨੂੰ ਸਮੇ ਤੋਂ ਪਹਿਲਾਂ ਕੀਤਾ ਸੇਵਾ ਮੁਕਤ – ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਲੋਂ ਜਾਰੀ ਹੋਏ ਆਦੇਸ਼
ਨਿਊਜ਼ ਪੰਜਾਬ
ਚੰਡੀਗੜ੍ਹ , 2 ਅਗਸਤ – ਪੰਜਾਬ ਸਰਕਾਰ ਨੇ ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਨਿਯੁਕਤ ਸੁਪਰਡੈਂਟ ਬਿਮਲਾ ਦੇਵੀ ਨੂੰ ਪਹਿਲੇ ਸਾਲ ਦੇ ਵਾਧਾ -ਕਾਲ ਤੋਂ ਪਹਿਲਾ ਹੀ ਸ਼ਕਾਇਤ ਦੇ ਅਧਾਰ ਤੇ ਸੇਵਾ ਮੁਕਤ ਕਰ ਦਿੱਤਾ ਗਿਆ ਹੈ | ਸਰਕਾਰੀ ਹੁਕਮ ਅਨੁਸਾਰ ਸਿਵਲ ਸਰਜਨ ਨੂੰ ਆਦੇਸ਼ ਦਿਤੇ ਗਏ ਸਨ ਕਿ ਉਹ ਬਿਮਲਾ ਦੇਵੀ ਨੂੰ 31 ਜੁਲਾਈ ਨੂੰ ਤਰੁੰਤ ਪ੍ਰਭਾਵ ਨਾਲ ਨੌਕਰੀ ਤੋਂ ਫਾਰਗ ਕਰਨ | ਜਿਸ ਉਪਰੰਤ ਉਕਤ ਕਾਰਵਾਈ ਅਮਲ ‘ਚ ਲਿਆਂਦੀ ਗਈ | ਪੱਤਰ ਅਨੁਸਾਰ ਬਿਮਲਾ ਦੇਵੀ ਨੂੰ ਦੋਸ਼ ਸੂਚੀ ਵੀ ਜਾਰੀ ਕੀਤੀ ਗਈ ਹੈ |
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਲੋਂ ਜਾਰੀ ਪੱਤਰ ਅਨੁਸਾਰ
ਸ੍ਰੀ ਮਤੀ ਬਿਮਲਾ ਦੇਵੀ , ਸੁਪਰਡੈਂਟ , ਦਫਤਰ ਸਿਵਲ ਸਰਜਨ , ਲੁਧਿਆਣਾ ,ਜੋ ਇੱਕ ਮਈ 2020 ਤੋਂ ਇੱਕ ਸਾਲ ਦੇ ਪਹਿਲੇ ਵਾਧੇ ਤੇ ਚਲ ਰਹੀ ਹੈ । ਹੁਣ ਪੰਜਾਬ ਸਰਕਾਰ ( ਸਿਹਤ- । ਸ਼ਾਖਾ ) ਦੇ ਮੀਮੋ ਨੰ : 7 / 7 / 201-3ਸਿ / I317 ਮਿਤੀ 15-07-2020 ਰਾਹੀਂ ਸ੍ਰੀਮਤੀ ਬਿਮਲਾ ਦੇਵੀ , ਸੁਪਰਡੰਟ , ਦਫਤਰ ਸਿਵਲ ਸਰਜਨ , ਲੁਧਿਆਣਾ ਵਿਰੁੱਧ ਪੰਜਾਬ ਸਿਵਲ ਸੇਵਾਵਾਂ ( ਸਜਾ ਅਤੇ ਅਪੀਲ ) ਰੂਲਜ਼ , 1970 ਦੇ ਨਿਯਮ * ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ । ਪੰਜਾਬ ਸਰਕਾਰ , ਵਿੱਤ ਵਿਭਾਗ ( ਵਿੱਤ ਪ੍ਰਸੋਨਲ -2 ਸ਼ਾਖਾ ) ਵਲੋਂ ਆਪਣੇ ਪੱਤਰ ਨੂੰ 22 / 2 / 2012-3ਐਫ.ਪੀ .2 / 83 , ਮਿਤੀ 3-04-2015 ਰਾਹੀ ਜਾਰੀ ਹਦਾਇਤਾਂ ਅਨੁਸਾਰ ਅਜਿਹੇ ਕੇਸਾਂ ਵਿਚ ਸੇਵਾਕਾਲ ਵਿਚ ਦਿੱਤਾ ਵਾਧਾ ਵਾਪਸ ਲਏ ਜਾਣ ਦਾ ਉਪਬੰਧ ਹੈ । ਹੁਣ ਸਰਕਾਰ ਦੇ ਮੀਮੋ ਨੇ 2 / 11 / 2020-2ਸਿ 6 / 476 ਮਿਤੀ 31-07-2020 ਰਾਹੀ ਪ੍ਰਾਪਤ ਪ੍ਰਵਾਨਗੀ ਅਤੇ ਉਪਰੋਕਤ ਦਰਸਾਈ ਸਥਿਤੀ ਦੇ ਸਨਮੁੱਖ ਸ੍ਰੀਮਤੀ ਬਿਮਲਾ ਦੇਵੀ , ਸੁਪਰਡੰਟ , ਦਫਤਰ ਸਿਵਲ ਸਰਜਨ , ਲੁਧਿਆਣਾ ਜੋ ਕਿ ਸੇਵਾਕਾਲ ਵਿਚ ਮਿਤੀ 01-05-2020 ਤੇ ਵਾਧੇ ਤੇ ਚਲ ਰਹੀ ਹੈ , ਦਾ ਵਾਧਾ ਸਰਕਾਰ ਦੀਆਂ ਹਦਾਇਤਾਂ ਮਿਤੀ 30-04-2015 ਅਨੁਸਾਰ ਮਿਤੀ 31-07-2020 ਤੋਂ ਸਮਾਪਤ ਕੀਤਾ ਜਾਂਦਾ ਹੈ ਅਤੇ ਕਰਮਚਾਰਨ ਨੂੰ ਪੰਜਾਬ ਸਿਵਲ ਸੇਵਾਵਾ , ਜਿਲਦ -1 , ਭਾਗ -1 ਦੇ ਨਿਯਮ 3.26 ਤਹਿਤ ਸੇਵਾ ਤੋਂ ਮਿਤੀ 31-07-2020 ਤੇ ਇਸ ਸ਼ਰਤ ਤੇ ਰਿਟਾਇਰ ਕੀਤਾ ਜਾਂਦਾ ਹੈ ਕਿ ਉਸ ਵਿਰੁੱਧ ਕੀਤੀ ਜਾਣ ਵਾਲੀ ਅਨੁਸ਼ਾਸ਼ਨੀ ਕਾਰਵਾਈ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ । ਅਵਨੀਤ ਕੌਰ ਡਾਇਰੈਕਟਰ , ਸਿਹਤ ਤੇ ਪਰਿਵਾਰ ਭਲਾਈ , ਪੰਜਾਬ । ਨੰਬਰ : ਈ ( 2 ) -ਪੰ -2020 , 5- 73 ਮਿਤੀ , ਚੰਡੀਗੜ੍ਹ 31-7-24 ਉਤਾਰਾ ਹੇਠ ਲਿਖਿਆਂ ਨੂੰ ਅਗਲੀ ਲੋੜੀਦੀ ਕਾਰਵਾਈ ਹਿਤ ਭੇਜਿਆ ਜਾਂਦਾ ਹੈ : ਮਾਨਯੋਗ ਵਧੀਕ ਮੁੱਖ ਸਕੌਤਰ , ਪੰਜਾਬ ਸਰਕਾਰ , ਸਿਹਤ ਤੇ ਪਰਿਵਾਰ ਭਲਾਈ ਭਾਗ ( ਸਿਹਤ -6 ਸਾਖਾ ) , ਚੰਡੀਗੜ ਜੀ ਨੂੰ ਉਹਨਾਂ ਦੇ ਮੀਮੋ ਨੇ 2 – ll / 2020 ਸਿ 6 / 1476 ਮਿਤੀ 31-07-2020 ਦੇ ਹਵਾਲੇ ਵਿਚ । ਸਿਵਲ ਸਰਜਨ , ਲੁਧਿਆਣਾ ਨੂੰ ਲੋੜੀਦੀ ਕਾਰਵਾਈ ਹਿੱਤ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਕਰਮਚਾਰਨ ਨੂੰ ਮਿਤੀ 31-07-2020 ਨੂੰ ਡਿਊਟੀ ਤੋਂ ਫਾਰਗ ਕੀਤਾ
======